18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਬੱਚਿਆਂ ਦਾ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 20-12-2025
ਸ੍ਰੀ ਮੁਕਤਸਰ ਸਾਹਿਬ, 19 ਦਸੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਰੋਲਰ ਸਕੇਟਿੰਗ ਮਹਾਂ ਸੰਘ ਵਲੋਂ 63ਵੀਂ ਨੈਸ਼ਨਲ ਚੈਂਪੀਅਨਸ਼ਿਪ ਵਿਸਾਖਾਪਟਨਮ (ਆਂਧਰਾ ਪ੍ਰਦੇਸ਼) ਵਿਖੇ ਕਰਵਾਈ ਗਈ, ਜਿਸ ਵਿਚ ਵੱਖ-ਵੱਖ ਸੂਬਿਆਂ ਵਲੋਂ ਵੱਖ-ਵੱਖ ਕੈਟਾਗਰੀ ਵਾਈਜ ਖਿਡਾਰੀਆਂ ਨੇ ਹਿੱਸਾ ਲਿਆ | ਇਸ ਚੈਂਪੀਅਨਸ਼ਿਪ 'ਚ ਪੰਜਾਬ ਦੀ ਟੀਮ 'ਚ ਸ੍ਰੀ ਮੁਕਤਸਰ ਸਾਹਿਬ ਦੇ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਹਿੱਸਾ ਲੈਂਦੇ ਹੋਏ ਬਹੁਤ ਵਧੀਆ ਖੇਡ ਪ੍ਰਦਰਸ਼ਨ ਕੀਤਾ | ਅੰਡਰ-18 (ਲੜਕੇ) ਵਿਚ ਅਰਮਾਨਪਾਲ ਸਿੰਘ, ਐਰਿਸ ਲੂਥਰਾ ਨੇ ਤੀਜਾ ਸਥਾਨ, ਅੰਡਰ-18 (ਲੜਕੀਆਂ) ਵਿਚ ਆਸਿਮ ਬਰਾੜ, ਸਤਿਕਾਰ ਕੌਰ, ਅਯੂਸ਼ੀ ਨੇ ਪਹਿਲਾ ਸਥਾਨ, ਅੰਡਰ-14 (ਲੜਕੇ) ਵਿਚ ਮੰਨਨ ਪਰੂਥੀ, ਦਕਸ਼ਪ੍ਰਤਾਪ ਸਿੰਘ ਤੇ ਸਮਰੱਥ ਸਿੰਘ ਬਰਾੜ ਨੇ ਪਹਿਲਾ ਸਥਾਨ, ਅੰਡਰ-14 (ਲੜਕੀਆਂ) ਵਿਚ ਅਮਾਨਾ ਬਰਾੜ, ਸੀਰਤ ਕੌਰ, ਮਨਤਾਜ ਕੌਰ, ਦਸ਼ਮੀਤ ਕੌਰ ਨੇ ਪਹਿਲਾ ਸਥਾਨ, ਅੰਡਰ-12 (ਲੜਕੇ) ਵਿਚ ਅਰਨਵ ਪਾਲ, ਅੰਗਦਵੀਰ ਬਰਾੜ, ਅੰਸ਼ਿਤ ਸਿਡਾਨਾ, ਤੇਗਵੀਰ ਸਿੰਘ ਨੇ ਦੂਜਾ ਸਥਾਨ, ਅੰਡਰ-12 (ਲੜਕੀਆਂ) ਵਿਚ ਵਾਹਿਨੂਰ ਕੌਰ, ਚਾਰਵੀ ਯਾਦਵ, ਐਸ਼ਵੀਰ ਕੌਰ, ਅਸ਼ਵੀਰ ਕੌਰ, ਇਸ਼ਿਤਾ ਨੇ ਪਹਿਲਾ ਸਥਾਨ, ਅੰਡਰ-9 (ਲੜਕੇ) ਵਿਚ ਗੁਰਪ੍ਰਸ਼ਾਦ ਸਿੰਘ, ਅੰਮਿ੍ਤਪਾਲ ਸਿੰਘ, ਸੁਖਮੀਤ ਸਿੰਘ, ਸਮਰਵੀਰ ਸਿੰਘ, ਹਿਤਾਕਸ਼ ਨੇ ਦੂਜਾ ਸਥਾਨ, ਅੰਡਰ-9 (ਲੜਕੀਆਂ) ਵਿਚ ਅਸੀਸ ਕੌਰ, ਬਿਸਮਨ, ਹਰਗੁਨ ਕੌਰ, ਰਹਿਮਤ ਕੌਰ, ਹਰਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ | ਇਸ ਪ੍ਰਾਪਤੀ 'ਤੇ ਸਕੂਲ ਵਲੋਂ ਇਨ੍ਹਾਂ ਬੱਚਿਆ ਨੂੰ ਸਨਮਾਨਿਤ ਕਰਕੇ ਹੌਂਸਲਾ ਵਧਾਇਆ ਗਿਆ | ਸਕੂਲ ਦੇ ਮੈਨੇਜਮੈਂਟ ਵਲੋਂ ਖਿਡਾਰੀਆਂ ਨੂੰ ਹਰ ਸੰਭਵ ਮਦਦ ਦੇਣ ਦੀ ਗੱਲ ਵੀ ਕਹੀ ਗਈ | ਇਸ ਪ੍ਰਾਪਤੀ ਵਿਚ ਮੁੱਖ ਯੋਗਦਾਨ ਕੋਚ ਡੈਨੀ ਸਕਰੀਆ ਦਾ ਰਿਹਾ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਇਕ ਮਹੀਨੇ 'ਚ 92 ਮੁਕੱਦਮੇ ਦਰਜ, 135 ਨਸ਼ਾ ਤਸਕਰ ਕਾਬੂ <br/> ਅਗਲੀ ਖ਼ਬਰ ਬਾਬਾ ਗੁਰਮੁਖ ਸਿੰਘ ਸਕੂਲ ਦੇ ਬੱਚਿਆਂ ਨੂੰ ਨਿਰੋਲ ਸੇਵਾ ਸੰਸਥਾ ਨੇ ਸਨਮਾਨਿਤ ਕੀਤਾ
Ad Position 24