17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਗੋਭੀ ਦੇ ਮੰਦੇ ਭਾਅ ਨੇ ਕਾਸ਼ਤਕਾਰਾਂ ਦੇ ਚਿਹਰਿਆਂ ਤੋਂ ਖੋਹੀਆਂ ਰੌਣਕਾਂ

ਕੋਟਕਪੂਰਾ, 17 ਨਵੰਬਰ (ਰਿੰਕੂ ਮਲਹੋਤਰਾ)- ਇਸ ਵਾਰ ਬਦਲਵੇਂ ਮੌਸਮ ਨੇ ਝੋਨੇ ਦੀਆਂ ਫ਼ਸਲਾਂ ਦੇ ਨਾਲ ਨਾਲ ਬਦਲਵੀਂ ਫ਼ਸਲਾਂ ਗੋਭੀ ਦਾ ਵੀ ਕਾਫ਼ੀ ਨੁਕਸਾਨ ਕੀਤਾ ਹੈ। ਕਿਸਾਨਾਂ ਨੂੰ ਕਿੱਲੇ ਵਿਚ ਕਰੀਬ 20 ਹਜ਼ਾਰ ਰੁਪਏ ਨੁਕਸਾਨ ਦੱਸਿਆ ਜਾ ਰਿਹਾ ਹੈ।

Ad Position 21
No active advertisement
ਕਿਸਾਨਾਂ ਵਲੋਂ ਗਊਸ਼ਾਲਾਵਾਂ ’ਚ ਮੰਦੇ ਭਾਅ ਹੋਣ ਕਾਰਨ ਗੋਭੀ ਪਸ਼ੂਆਂ ਨੂੰ ਪਾਈ। ਕਿਸਾਨ ਜਸਵੀਰ ਸਿੰਘ ਢਿੱਲੋਂ ਆਪਣੀ ਫ਼ਸਲ ਦਿਖਾਉਂਦਾ ਹੋਇਆ। ਤਸਵੀਰਾਂ : ਰਿੰਕੂ ਮਲਹੋਤਰਾ 18-11-2026
ਕੋਟਕਪੂਰਾ, 17 ਨਵੰਬਰ (ਰਿੰਕੂ ਮਲਹੋਤਰਾ)- ਇਸ ਵਾਰ ਬਦਲਵੇਂ ਮੌਸਮ ਨੇ ਝੋਨੇ ਦੀਆਂ ਫ਼ਸਲਾਂ ਦੇ ਨਾਲ ਨਾਲ ਬਦਲਵੀਂ ਫ਼ਸਲਾਂ ਗੋਭੀ ਦਾ ਵੀ ਕਾਫ਼ੀ ਨੁਕਸਾਨ ਕੀਤਾ ਹੈ। ਕਿਸਾਨਾਂ ਨੂੰ ਕਿੱਲੇ ਵਿਚ ਕਰੀਬ 20 ਹਜ਼ਾਰ ਰੁਪਏ ਨੁਕਸਾਨ ਦੱਸਿਆ ਜਾ ਰਿਹਾ ਹੈ। ਕੋਟਕਪੂਰਾ ਸ਼ਹਿਰ ਦੇ ਨੇੜਲੇ ਇਲਾਕੇ ਦੇ ਉੱਘੇ ਕਿਸਾਨ ਜਗਸੀਰ ਸਿੰਘ ਸੀਰਾ ਨੇ ਦੱਸਿਆ ਉਨ੍ਹਾਂ ਕਰੀਬ 19 ਏਕੜ ਵਿਚ ਇਸ ਵਾਰ ਗੋਭੀ ਦੀ ਫ਼ਸਲ ਲਗਾ ਕੇ ਮੁਨਾਫ਼ੇ ਦੀ ਆਸ ਰੱਖੀ ਸੀ, ਪਰ ਉਨ੍ਹਾਂ ਦੀਆਂ ਆਸਾਂ ’ਤੇ ਉਸ ਸਮੇਂ ਪਾਣੀ ਫਿਰ ਗਿਆ ਜਦ ਫ਼ਸਲ ਦੀ ਲਾਗਤ ਵੀ ਪੂਰੀ ਨਾ ਹੋ ਸਕੀ। ਕਿਸਾਨ ਜਸਵੀਰ ਸਿੰਘ ਢਿੱਲੋਂ ਨੇ 40 ਕਿੱਲੇ ਗੋਭੀ ਦੀ ਫ਼ਸਲ ਲਗਾ ਕੇ ਇਸ ਵਾਰ ਮੁਨਾਫੇ ਦੀ ਆਸ ਬੱਝੀ ਸੀ, ਪਰ ਉਨ੍ਹਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਿੰਨੀ ਲਾਗਤ ਲੱਗੀ ਸੀ, ਉਸ ਤੋਂ ਕਈ ਫ਼ੀਸਦੀ ਥੱਲੇ ਗੋਭੀ ਦੀ ਫ਼ਸਲ ਦੇ ਰੇਟ ਜਾ ਚੁੱਕੇ ਹਨ। ਜਸਵੀਰ ਸਿੰਘ ਢਿੱਲੋਂ ਤੇ ਜਗਸੀਰ ਸਿੰਘ ਸੀਰਾ ਨੇ ਦੱਸਿਆ ਕਿੱਲੇ ਵਿਚ ਲੱਖ ਰੁਪਏ ਕਰੀਬ ਫ਼ਸਲ ਦਾ ਮੁਨਾਫਾ ਆਉਣਾ ਸੀ ਪਰ 10 ਹਜ਼ਾਰ ਰੁਪਏ ਦੇ ਕਰੀਬ ਗੋਭੀ ਦੀ ਫ਼ਸਲ ਦਾ ਭਾਅ ਇਸ ਵਾਰ ਕਿੱਲੇ ਵਿਚ ਮਿਲਿਆ ਹੈ। ਜਿਸ ਕਾਰਨ ਉਨ੍ਹਾਂ ਨੂੰ ਗੋਭੀ ਗਊਸ਼ਾਲਾਵਾਂ ਦੇ ਵਿਚ ਭੇਜਣੀ ਪੈ ਰਹੀ ਹੈ। ਕਾਸ਼ਤਕਾਰਾਂ ਨੇ ਕਿਹਾ ਕਿ ਕਿੱਲੇ ’ਤੇ 30 ਹਜ਼ਾਰ ਕਰੀਬ ਗੋਭੀ ਦੀ ਫ਼ਸਲ ਲਗਾਉਣ ਦਾ ਖਰਚਾ ਹੋਇਆ, ਜਿਸ ਦੀ ਹੁਣ ਆਮਦ 10 ਹਜ਼ਾਰ ਤੋਂ ਵੀ ਥੱਲੇ ਰਹਿ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਬਦਲਵੀਂਆਂ ਫ਼ਸਲਾਂ ਲਾਉਣ ਲਈ ਕਿਸਾਨਾਂ ਨੂੰ ਉਤਸਾਹਿਤ ਕਰਦੀ ਹੈ, ਪਰ ਕਿਸਾਨਾਂ ਨੂੰ ਫ਼ਸਲਾਂ ਦਾ ਪੂਰਾ ਮੁੱਲ ਨਹੀਂ ਮਿਲਦਾ, ਜਿਸ ਨਾਲ ਕਿਸਾਨਾਂ ਦਾ ਮਨੋਬਲ ਡਿੱਗਦਾ ਹੈ। ਇਸ ਵਾਰ ਫ਼ਸਲ ਵਿਚ ਪੂਰਾ ਮੁੱਲ ਨਾ ਮਿਲਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ, ਪਰ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਬਾਂਹ ਹਾਲੇ ਤੱਕ ਨਹੀਂ ਫੜ੍ਹੀ ਹੈ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਵਿਚ ਗੋਭੀ ਦਾ ਰੇਟ ਕਰੀਬ 50-60 ਰੁਪਏ ਕਿਲੋ ਜਾ ਚੁੱਕਾ ਸੀ, ਜਿਸ ਦੀ ਆਸ ਵਜੋਂ ਕਿਸਾਨਾਂ ਨੇ ਵਧੇਰੇ ਗੋਭੀ ਦੀ ਫ਼ਸਲ ਲਗਾ ਕੇ ਮੁਨਾਫੇ ਦੀ ਆਸ ਰੱਖੀ ਸੀ। ਇਸ ਵਾਰ ਗੋਭੀ ਦਾ ਮੁੱਲ ਇਕ ਰੁਪਏ ਤੋਂ ਲੈ ਕੇ ਪੰਜ ਰੁਪਏ ਕਿਲੋ ਤੱਕ ਰਹਿ ਗਿਆ ਹੈ। ਜਿਸ ਦੀ ਮਜ਼ਬੂਰੀ ਵਜੋਂ ਕਿਸਾਨਾਂ ਨੂੰ ਗੋਭੀ ਦੀ ਫ਼ਸਲ ਆਪਣੇ ਖੇਤਾਂ ਵਿਚ ਹੀ ਵਹਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਵਾਸੀ 30 ਤੱਕ ਆਨਲਾਈਨ ਪੋਰਟਲ ਜਾਂ ਬਾਰ ਕੋਡ ਰਾਹੀਂ ਕਰ ਸਕਦੇ ਆਨਲਾਈਨ ਸਵੈ ਗਣਨਾ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਚੰਨੀ ਨੇ ਬਰਗਾੜੀ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਕੇਸਾਂ ਦੇ ਜਲਦ ਨਿਰਪੱਖ ਨਿਪਟਾਰੇ ਲਈ ਅਰਦਾਸ ਕੀਤੀ
Ad Position 24