18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਵਿਧਾਇਕ ਕਾਕਾ ਬਰਾੜ ਨੇ ਚੱਕ ਜਵਾਹਰੇਵਾਲਾ ਤੇ ਮਰਾੜ੍ਹ ਕਲਾਂ ਜ਼ੋਨ ਦੇ ਜਿੱਤੇ ਮੈਂਬਰਾਂ ਨੂੰ ਦਿੱਤੀ ਵਧਾਈ

Ad Position 21
No active advertisement
ਅਜੀਤ ਡੈਸਕ 20-12-2025
ਸ੍ਰੀ ਮੁਕਤਸਰ ਸਾਹਿਬ, 19 ਦਸੰਬਰ (ਰਣਜੀਤ ਸਿੰਘ ਢਿੱਲੋਂ)-ਬੀਤੇ ਦਿਨੀਂ ਐਲਾਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਚੱਕ ਜਵਾਹਰੇਵਾਲਾ ਤੇ ਮਰਾੜ੍ਹ ਕਲਾਂ ਜ਼ੋਨ ਦੇ ਮੈਂਬਰਾਂ ਨੂੰ ਅੱਜ ਆਪਣੇ ਗ੍ਰਹਿ ਵਿਖੇ ਮਿਲ ਕੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਵਧਾਈ ਦਿੱਤੀ ਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਇਨ੍ਹਾਂ ਚੋਣਾਂ ਵਿਚ ਕਾਗ਼ਜ਼ ਦਾਖ਼ਲ ਕਰਨ ਸਮੇਂ ਤੋਂ ਲੈ ਕੇ ਨਤੀਜਿਆਂ ਤੱਕ ਕਿਸੇ ਕਿਸਮ ਦੀ ਕੋਈ ਧੱਕੇਸ਼ਾਹੀ ਨਹੀਂ ਕੀਤੀ ਗਈ | ਇਸ ਤੋਂ ਪਹਿਲਾਂ ਨਗਰ ਪੰਚਾਇਤ ਬਰੀਵਾਲਾ ਤੇ ਸਰਪੰਚੀ ਦੀ ਚੋਣ ਵੀ ਬਿਲਕੁਲ ਨਿਰਪੱਖ ਹੋਏ ਸਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਕੋਈ ਵੀ ਚੋਣਾਂ ਹੋਈਆਂ, ਉਹ ਬਿਲਕੁਲ ਨਿਰਪੱਖ ਹੋਈਆਂ ਹਨ | ਇਸ ਦੌਰਾਨ ਚੱਕ ਜਵਾਹਰੇਵਾਲਾ ਜ਼ੋਨ ਤੋਂ ਜਿੱਤੇ ਉਮੀਦਵਾਰ ਯਾਦਵਿੰਦਰ ਸਿੰਘ ਯਾਦੀ ਤੇ ਮਰਾੜ੍ਹ ਕਲਾਂ ਤੋਂ ਜਿੱਤੇ ਸੁਖਦੇਵ ਸਿੰਘ ਨੂੰ ਵਧਾਈ ਦਿੰਦਿਆਂ ਵਿਧਾਇਕ ਕਾਕਾ ਬਰਾੜ ਨੇ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਸਰਪੰਚ ਜਗਦੇਵ ਸਿੰਘ ਕਾਲਾ ਸਿੰਘ ਵਾਲਾ ਸਰਪੰਚ ਰੋੜਾਂਵਾਲਾ, ਗੁਰਦੀਪ ਸਿੰਘ ਚੁੱਘਾ, ਗੁਰਤੇਜ ਸਿੰਘ, ਸਰਪੰਚ ਬਲਜੀਤ ਸਿੰਘ ਕੰਗ, ਰਣਜੀਤ ਸਿੰਘ ਕੀਤਾ ਬਰਾੜ, ਸੁਖਜਿੰਦਰ ਸਿੰਘ ਲੱਭਾ, ਲਖਮੀਰ ਸਿੰਘ, ਜਸਪਾਲ ਸਿੰਘ ਮੈਂਬਰ, ਸੁਖਜਿੰਦਰ ਸਿੰਘ ਮੈਂਬਰ, ਗੁਰਵੀਰ ਸਿੰਘ ਮੈਂਬਰ, ਜਸਵਿੰਦਰ ਸਿੰਘ ਕੰਗ, ਸੋਨੀ ਮਰਾੜ੍ਹ, ਮਨਜਿੰਦਰ ਸਿੰਘ ਰਾਜਾ, ਸੁਰਜੀਤ ਸਿੰਘ ਮਰਾੜ੍ਹ, ਗੁਰਸੇਵਕ ਸਿੰਘ, ਸੋਨੂੰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਿਲ ਤੇ ਛਾਤੀ ਦੇ ਰੋਗਾਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ ਕੱਲ੍ਹ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਦੇ ਵਿਕਾਸ ਪ੍ਰਤੀ ਸਰਕਾਰ ਦੀ ਬੇਰੁਖ਼ੀ ਨਿੰਦਣਯੋਗ-ਗੰਧੜ
Ad Position 24