ਬਾਜਾਖਾਨਾ, 21 ਦਸੰਬਰ (ਜਗਦੀਪ ਸਿੰਘ ਗਿੱਲ)-ਬਾਜਾਖਾਨਾ ਦੇ ਨੌਜਵਾਨਾਂ ਵਲੋਂ ਛੋਟੇ ਸਾਹਿਬਜ਼ਾਦਿਆਂ ਅਤੇ ਸ਼ੋ੍ਰਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਪ੍ਰਕਾਸ਼ ਸਿੰਘ, ਡੀ.ਸੀ. ਦਫ਼ਤਰ ਬਠਿੰਡਾ ਦੇ ਇੰਚਾਰਜ ਗੁਰਪ੍ਰਕਾਸ਼ ਸਿੰਘ, ਗੁਰਦਿੱਤ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਗੁਰਪ੍ਰਕਾਸ਼ ਸਿੰਘ, ਗਿੰਦਾ ਸਿੰਘ, ਸੁਖਚੈਨ ਸਿੰਘ, ਗੋਰਾ ਸਿੰਘ, ਗੈਰੀ ਸਿੰਘ, ਹਲਵਾਈ ਵੀਰਪਾਲ, ਗੁਰਤੇਜ ਸਿੰਘ ਧੂੜਕੋਟ, ਦੀਪਾ ਸਿੰਘ ਮੱਲ੍ਹਾਂ ਕੰਢਾ ਵਾਲੇ, ਸੇਵਕ ਸਿੰਘ ਵਪਾਰੀ ਅਤੇ ਸਾਜਨ ਸਿੰਘ ਆਦਿ ਹਾਜਰ ਸਨ |