29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸਰਕਾਰੀ ਗਊਸ਼ਾਲਾ ਰੱਤਾਟਿੱਬਾ ਵਿਖੇ ਗਊ ਭਲਾਈ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 23-12-2025
ਮਲੋਟ, 22 ਦਸੰਬਰ (ਪਾਟਿਲ)-ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਰਕਾਰੀ ਗਊਸ਼ਾਲਾ (ਕੈਟਲ ਪੌਂਡ) ਰੱਤਾਟਿੱਬਾ ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ 25,000 ਰੁਪਏ ਦੀਆਂ ਮੁਫ਼ਤ ਦਵਾਈਆਂ ਗਊਸ਼ਾਲਾ ਨੂੰ ਮੁਹੱਈਆ ਕਰਵਾਈਆਂ ਗਈਆਂ | ਇਸ ਮੌਕੇ ਡਾ. ਗੁਰਦਿੱਤ ਸਿੰਘ ਔਲਖ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸ੍ਰੀ ਮੁਕਤਸਰ ਸਾਹਿਬ ਨੇ ਗਊਸ਼ਾਲਾ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਛੂਤੀ ਬਿਮਾਰੀਆਂ ਤੋਂ ਬਚਾਅ ਲਈ ਪਸ਼ੂ ਪਾਲਣ ਵਿਭਾਗ ਵਲੋਂ ਸਮੇਂ-ਸਮੇਂ 'ਤੇ ਲਗਾਈ ਜਾਂਦੀ ਵੈਕਸੀਨੇਸ਼ਨ ਗਊਸ਼ਾਲਾ ਦੇ ਸਾਰੇ ਪਸ਼ੂਆਂ ਨੂੰ ਜ਼ਰੂਰ ਲਗਵਾਉਣ | ਉਨ੍ਹਾਂ ਗਊਸ਼ਾਲਾ ਦੇ ਬਿਹਤਰ ਮੈਨੇਜਮੈਂਟ ਸੰਬੰਧੀ ਨੁਕਤੇ ਵੀ ਸਾਂਝੇ ਕੀਤੇ | ਡਾ. ਵਿਨੋਦ ਕੁਮਾਰ ਸੀਨੀਅਰ ਵੈਟਰਨਰੀ ਅਫ਼ਸਰ ਮਲੋਟ ਨੇ ਸਰਦੀ ਦੀ ਰੁੱਤ ਵਿਚ ਪਸ਼ੂਆਂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ | ਡਾ. ਰਮਨਦੀਪ ਸਿੰਘ, ਡਾ. ਧੀਰਜ ਮਾਹਰ ਅਤੇ ਡਾ. ਅਮਰਿੰਦਰਜੀਤ ਸਿੰਘ ਦੀ ਟੀਮ ਵਲੋਂ 40 ਪਸ਼ੂਆਂ ਦਾ ਇਲਾਜ ਕੀਤਾ ਗਿਆ | ਲਾਲਦੀਪ ਸਿੰਘ ਮੈਨੇਜਰ ਗਊਸ਼ਾਲਾ ਤੇ ਸਨਜੋਤ ਸਿੰਘ ਸਰਪੰਚ ਰੱਤਾਟਿੱਬਾ ਵਲੋਂ ਕੈਂਪ ਲਗਾਉਣ 'ਤੇ ਪੰਜਾਬ ਗਊ ਸੇਵਾ ਕਮਿਸ਼ਨ ਅਤੇ ਪਸ਼ੂ ਪਾਲਣ ਵਿਭਾਗ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਜਸ਼ਨਦੀਪ ਵੀ.ਆਈ. ਮੋਹਲਾਂ, ਖ਼ੁਸ਼ਵੀਰ ਸਿੰਘ ਵੀ.ਆਈ. ਤਰਖਾਣਵਾਲਾ ਸਮੇਤ ਪਸ਼ੂ ਪਾਲਣ ਵਿਭਾਗ ਦੇ ਹੋਰ ਸਟਾਫ਼ ਮੈਂਬਰ ਹਜ਼ਾਰ ਸਨ |
Ad Position 22
No active advertisement
ਪਿਛਲੀ ਖ਼ਬਰ ਮਲੋਟ ਵਿਖੇ 500 ਤੋਂ ਵੱਧ ਵਾਹਨਾਂ 'ਤੇ ਰਿਫ਼ਲੈਕਟਰ ਲਗਾਏ ਅਗਲੀ ਖ਼ਬਰ ਨੰਬਰਦਾਰ ਚੂਹੜ ਸਿੰਘ ਭੁੱਟੀਵਾਲਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ
Ad Position 24