ਭਾਰਤ ਵਿਕਾਸ ਪ੍ਰੀਸ਼ਦ ਨੇ ਤੁਲਸੀ ਦੇ ਬੂਟੇ ਵੰਡੇ
ਜੈਤੋ, 28 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)- ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਪ੍ਰਧਾਨ ਰੁਲੀਆ ਰਾਮ ਸਿੰਗਲਾ (ਗੀਜੀ ਵਾਲਾ ਪ੍ਰਿੰਟਿੰਗ ਪ੍ਰੈੱਸ) ਤੇ ਸਟੇਟ ਮੈਂਬਰ ਪ੍ਰਹਲਾਦ ਰਾਏ ਗਰਗ ਦੀ ਰਹਿਨੁਮਾਈ ਹੇਠ ਪੰਚਾਇਤੀ ਗਊਸ਼ਾਲਾ ਵਿਖੇ ਤੁਲਸੀ ਦੇ ਬੂਟੇ ਵੰਡੇ ਗਏ। ਇਸ ਮੌਕੇ ਪ੍ਰੋਜੈਕਟ ਚੇਅਰਮੈਨ ਸੁਨੀਲ ਕੁਮਾਰ ਸਿੰਗਲਾ, ਸਟੇਟ ਮੈਂਬਰ ਵਿਜੇ ਕੁਮਾਰ (ਬਿਸ਼ਨੰਦੀ ਵਾਲੇ), ਡਾ.
ਜੈਤੋ, 28 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)- ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਪ੍ਰਧਾਨ ਰੁਲੀਆ ਰਾਮ ਸਿੰਗਲਾ (ਗੀਜੀ ਵਾਲਾ ਪ੍ਰਿੰਟਿੰਗ ਪ੍ਰੈੱਸ) ਤੇ ਸਟੇਟ ਮੈਂਬਰ ਪ੍ਰਹਲਾਦ ਰਾਏ ਗਰਗ ਦੀ ਰਹਿਨੁਮਾਈ ਹੇਠ ਪੰਚਾਇਤੀ ਗਊਸ਼ਾਲਾ ਵਿਖੇ ਤੁਲਸੀ ਦੇ ਬੂਟੇ ਵੰਡੇ ਗਏ। ਇਸ ਮੌਕੇ ਪ੍ਰੋਜੈਕਟ ਚੇਅਰਮੈਨ ਸੁਨੀਲ ਕੁਮਾਰ ਸਿੰਗਲਾ, ਸਟੇਟ ਮੈਂਬਰ ਵਿਜੇ ਕੁਮਾਰ (ਬਿਸ਼ਨੰਦੀ ਵਾਲੇ), ਡਾ. ਵਿਜੇ ਸਿੰਗਲਾ ਅਤੇ ਬੇਸਹਾਰਾ ਗਊਸ਼ਾਲਾ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਮਿੱਤਲ ਮੰਨਾ ਹਾਜ਼ਰ ਸਨ। ਪ੍ਰੀਸ਼ਦ ਦੇ ਪੀ.ਆਰ.ਓ. ਰਿੰਕੂ ਬਿੰਦਲ ਨੇ ਦੱਸਿਆ ਕਿ ਸੰਸਥਾ ਵਲੋਂ ਸਮਾਜ ਸੇਵਾ ਅਤੇ ਵਾਤਾਵਰਨ ਸੰਭਾਲ ਨਾਲ ਸਬੰਧਿਤ ਗਤੀਵਿਧੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਤੁਲਸੀ ਦੇ ਬੂਟੇ ਵੰਡ ਕੇ ਲੋਕਾਂ ਨੂੰ ਪੌਦੇ ਲਗਾਉਣ ਅਤੇ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ।