19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਡਾ. ਜਰਮਨਜੋਤ ਸਿੰਘ ਚਾਹਲ ਨੇ ਖੇਤੀਬਾੜੀ ਵਿਕਾਸ ਅਫ਼ਸਰ ਬੁਢਲਾਡਾ ਵਜੋਂ ਅਹੁਦਾ ਸੰਭਾਲਿਆ <br/>

Ad Position 21
No active advertisement
ਅਜੀਤ ਡੈਸਕ 04-06-2025
ਬੁਢਲਾਡਾ, 3 ਜੂਨ (ਸਵਰਨ ਸਿੰਘ ਰਾਹੀ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਦਫ਼ਤਰ ਬੁਢਲਾਡਾ ਵਿਖੇ ਨਵੇਂ ਆਏ ਖੇਤੀਬਾੜੀ ਵਿਕਾਸ ਅਫ਼ਸਰ ਡਾ: ਜਰਮਨਜੋਤ ਸਿੰਘ ਚਾਹਲ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਦਾ ਇੱਥੇ ਪੁੱਜਣ 'ਤੇ ਦਫ਼ਤਰ ਸਟਾਫ਼ ਵਲੋਂ ਡਾ: ਗੁਰਵੀਰ ਸਿੰਘ ਏ.ਡੀ.ਓ. ਅਤੇ ਸੀਡ ਪੈਸਟੀਸਾਈਡ ਐਂਡ ਫਰਟੀਲਾਈਜ਼ਰ ਐਸੋਸੀਏਸ਼ਨ ਬੁਢਲਾਡਾ ਦੇ ਆਗੂ ਰਾਜ ਕੁਮਾਰ ਬੋੜਾਵਾਲੀਆ, ਭਾਰਤ ਭੂਸ਼ਣ ਬਾਂਸਲ, ਅਸ਼ਿਸ਼ ਸਿੰਗਲਾ, ਭੋਲਾ ਸਿੰਘ ਬੀਰੋਕੇ ਆਦਿ ਨੇ ਨਿੱਘਾ ਸਵਾਗਤ ਕੀਤਾ | ਸੰਬੋਧਨ ਕਰਦਿਆਂ ਡਾ: ਚਾਹਲ ਨੇ ਕਿਹਾ ਕਿ ਉਹ ਸਮੂਹ ਦਫ਼ਤਰ ਕਰਮਚਾਰੀਆਂ ਅਤੇ ਬੀਜ ਵਿਕ੍ਰੇਤਾਵਾਂ ਦੇ ਸਹਿਯੋਗ ਨਾਲ ਸਰਕਾਰ ਦੀਆਂ ਕਿਸਾਨ ਭਲਾਈ ਸਕੀਮਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਦਾ ਕਾਰਜ ਕਰਨਗੇ | ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਫ਼ਸਲਾਂ ਦੀ ਸਹੀ ਪੈਦਾਵਾਰ ਲੈਣ ਲਈ ਖੇਤੀਬਾੜੀ ਵਿਭਾਗ ਵੱਲੋਂ ਖੇਤੀ ਯੂਨੀਵਰਸਿਟੀ ਦੀਆ ਸਿਫ਼ਾਰਸ਼ ਕੀਤੇ ਬੀਜ ਹੀ ਬੀਜਣ ਅਤੇ ਖੇਤੀ ਮਾਹਿਰਾਂ ਦੀਆ ਸਿਫ਼ਾਰਸ਼ਾਂ ਨਾਲ ਹੀ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨ ਜਦਕਿ ਆਪਣੀਆਂ ਫ਼ਸਲਾਂ ਦੀ ਰਹਿੰਦ ਖੰੂਹਦ ਨੂੰ ਸਾੜਨ ਦੀ ਬਜਾਏ ਖੇਤਾਂ 'ਚ ਮਿਲਾਉਣ ਨੂੰ ਤਰਜੀਹ ਦੇਣ | ਇਸ ਮੌਕੇ ਪੈਸਟੀਸਾਈਡ ਐਸੋਸੀਏਸ਼ਨ ਦੇ ਸਤਪਾਲ ਸਿੰਘ, ਰਮੇਸ਼ ਕੁਮਾਰ, ਤਰਸੇਮ ਚੰਦ, ਮੋਨੂ ਜੋਈਆ, ਰਿੰਕੂ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਰੱਲਾ 'ਚ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਦੇਸ਼ 'ਚ ਸੰਵਿਧਾਨ ਨੂੰ ਜ਼ਮੀਨੀ ਪੱਧਰ ਲਾਗੂ ਕਰਨ ਲਈ ਭਾਈਚਾਰਕ ਸਾਂਝ ਇੱਕੋ ਇਕ ਮਜ਼ਬੂਤ ਪੱਖ- ਅਰਸ਼ੀ <br/>
Ad Position 24