ਬੁਢਲਾਡਾ, 3 ਜੂਨ (ਸਵਰਨ ਸਿੰਘ ਰਾਹੀ)-ਇੱਥੇ ਹੋਈ ਨੰਬਰਦਾਰਾ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਸੂਬਾ ਆਗੂ ਹਰਦਰਸ਼ਨ ਸਿੰਘ ਕੋਟਦੂਨਾ, ਹਰਿੰਦਰ ਸਿੰਘ ਬਰਨਾਲਾ ਸੂਬਾ ਪੈੱ੍ਰਸ ਸਕੱਤਰ ਅਤੇ ਅੰਮਿ੍ਤਪਾਲ ਸਿੰਘ ਗੁਰਨੇ ਜ਼ਿਲ੍ਹਾ ਪ੍ਰਧਾਨ ਮਾਨਸਾ ਅਤੇ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਨ 'ਤੇ ਨੰਬਰਦਾਰਾਂ ਦਾ ਮਾਣ ਭੱਤਾ ਦੁੱਗਣਾ ਕਰਨ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕਰਨ ਸਮੇਤ ਹੋਰਨਾਂ ਮੰਗਾਂ ਪੂਰੀਆਂ ਕਰਨ ਦਾ ਕੀਤਾ ਗਿਆ ਵਾਅਦਾ ਅੱਜ ਤਿੰਨ ਸਾਲ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੂਰਾ ਨਹੀਂ ਕੀਤਾ ਗਿਆ ਜਿਸ ਕਰਕੇ ਰਾਜ ਭਰ ਦੇ ਨੰਬਰਦਾਰਾਂ ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਕਤ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਲੁਧਿਆਣਾ ਵਿਖੇ ਜਥੇਬੰਦੀ ਦੇ ਸੀਨੀਅਰ ਆਗੂਆਂ ਨਾਲ ਸਰਕਾਰੀ ਨੁਮਾਇੰਦਿਆਂ ਦੀ ਹੋਈ ਮੀਟਿੰਗ ਚ ਕੁਝ ਮੰਗਾਂ ਜਲਦ ਪੂਰੀਆਂ ਸਬੰਧੀ ਗੱਲਬਾਤ ਹੋਈ ਹੈ ਜਿਸ ਨੰੂ ਜਥੇਬੰਦੀ ਹਾਂ ਪੱਖੀ ਰਵਈਏ ਵਜੋਂ ਦੇਖ ਰਹੀ ਹੈ ਪਰ ਜੇਕਰ ਸਰਕਾਰ ਨੇ ਆਪਣੇ ਕੀਤਾ ਵਾਅਦਾ ਨਾ ਨਿਭਾਇਆ ਤਾਂ ਤਿੱਖੇ ਸੰਘਰਸ਼ ਤੋਂ ਵੀ ਪਿੱਛੇ ਨਹੀਂ ਹਟਿਆ ਜਾਵੇਗਾ | ਇਸ ਮੌਕੇ ਤਹਿਸੀਲ ਪ੍ਰਧਾਨ ਗੁਰਵਰਨ ਸਿੰਘ ਕੁਲਾਣਾ ਨੇ ਮੰਗ ਕੀਤੀ ਕਿ ਬੁਢਲਾਡਾ ਤਹਿਸੀਲ ਅਤੇ ਬਰੇਟਾ ਸਬ-ਤਹਿਸੀਲ ਦੇ ਨੰਬਰਦਾਰਾਂ ਦਾ ਕਰੀਬ ਨੌਂ ਮਹੀਨਿਆਂ ਦਾ ਮਾਣ ਭੱਤਾ ਖਾਤਿਆਂ ਚ ਜਲਦ ਪਾਇਆ ਜਾਵੇ | ਇਸ ਮੌਕੇ ਸੁਖਪਾਲ ਸਿੰਘ ਖੀਵਾ, ਮਲਕੀਤ ਸਿੰਘ ਫਫੜੇ ਭਾਈਕੇ, ਨਿਰਮਲਜੀਤ ਸਿੰਘ ਚੱਕ ਭਾਈਕੇ, ਗੁਰਚਰਨ ਸਿੰਘ ਬੋੜਾਵਾਲ, ਅੰਮਿ੍ਤਪਾਲ ਕਿਸ਼ਨਗੜ੍ਹ, ਗਮਦੂਰ ਸਿੰਘ ਬਹਾਦਰਪੁਰ, ਛੋਟਾ ਸਿੰਘ ਚੱਕ ਅਲੀਸ਼ੇਰ, ਬਿੱਕਰ ਸਿੰਘ ਹਸਨਪੁਰ, ਦਰਸ਼ਨ ਸਿੰਘ ਬੋਹਾ, ਬਲਵਿੰਦਰ ਸਿੰਘ ਅਚਾਨਕ, ਅਜੈਬ ਸਿੰਘ ਰੱਲੀ, ਮਲਕੀਤ ਸਿੰਘ ਮੰਦਰਾਂ, ਲਾਭ ਸਿੰਘ ਗੁਰਨੇ ਆਦਿ ਹਾਜ਼ਰ ਸਨ |