24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਲੋਕਾਂ ਦੇ ਮਾਣ ਸਨਮਾਨ ਲਈ ਹਰ ਜੱਦੋ ਜਹਿਦ ਕਰਾਂਗੇ-ਐਡਵੋਕੇਟ ਲਖਨਪਾਲ

Ad Position 21
No active advertisement
ਅਜੀਤ ਡੈਸਕ 05-06-2025
ਭੀਖੀ, 4 ਜੂਨ (ਬਲਕਾਰ ਸਿੰਘ ਸਹੋਤਾ)- ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ ਦੀ ਅਗਵਾਈ 'ਚ ਸਥਾਨਕ ਹਨੂੰਮਾਨ ਮੰਦਰ ਵਿਖੇ ਨੌਜਵਾਨਾਂ ਵਲੋਂ ਵੱਡਾ ਇਕੱਠ ਕਰ ਕੇ ਫ਼ੈਸਲਾ ਕੀਤਾ ਗਿਆ ਕਿ ਲੋਕਾਂ ਦੇ ਮਾਣ ਸਨਮਾਨ ਲਈ ਨੰਗੇ ਧੜ ਲੜਾਈ ਲੜੀ ਜਾਵੇਗੀ | ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਕਾਨੂੰਨੀ ਅਤੇ ਸਮਾਜਿਕ ਲੜਾਈ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ | ਐਡਵੋਕੇਟ ਲਖਨਪਾਲ ਨੇ ਕਿਹਾ ਕਿ ਹਰ ਨਾਗਰਿਕ ਦਾ ਮਨੁੱਖੀ ਅਧਿਕਾਰ ਹੈ ਕਿ ਉਹ ਮਾਣ ਸਨਮਾਨ ਦੀ ਜ਼ਿੰਦਗੀ ਜੀਵੇ, ਪ੍ਰੰਤੂ ਕਈ ਗੈਰ ਜ਼ਿੰਮੇਵਾਰ ਅਫ਼ਸਰ ਅਤੇ ਸਮਾਜ ਵਿਰੋਧੀ ਅਨਸਰ ਸਧਾਰਨ ਲੋਕਾਂ 'ਤੇ ਜਬਰ ਜੁਲਮ ਹੀ ਨਹੀਂ ਕਰਦੇ, ਬਲਕਿ ਉਨ੍ਹਾਂ ਦੀ ਆਰਥਿਕ ਲੁੱਟ ਅਤੇ ਸਮਾਜਿਕ ਸ਼ੋਸ਼ਣ ਵੀ ਕਰਦੇ ਹਨ, ਨੂੰ ਰੋਕਣ ਲਈ ਜ਼ਮੀਨੀ ਪੱਧਰ 'ਤੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰਨ ਲਈ ਹਰ ਪਿੰਡ 'ਚ 5 ਮੈਂਬਰੀ ਕਮੇਟੀ ਗਠਿਤ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਬਾਹਰ ਭੇਜਣ ਦੇ ਨਾਂਅ 'ਤੇ ਲੋਕਾਂ ਦੀ ਲੁੱਟ ਕਰਨ ਵਾਲੇ ਏਜੰਟਾਂ, ਦਫ਼ਤਰੀ ਬਾਬੂਆਂ ਅਤੇ ਅਫ਼ਸਰਾਂ ਦੀ ਲੁੱਟ ਦਾ ਸ਼ਿਕਾਰ ਤੋਂ ਇਲਾਵਾ ਪੁਲਿਸ ਪੀੜਤਾਂ ਲਈ ਵਿਸ਼ੇਸ਼ ਪੱਧਰ 'ਤੇ ਸੇਵਾਵਾਂ ਦਿੱਤੀਆਂ ਜਾਣਗੀਆਂ | ਇਸ ਮੌਕੇ ਸੰਦੀਪ ਮਹਿਤਾ, ਗੁਰਜੰਟ ਸਿੰਘ ਸਮਾਉਂ, ਸੁਖਚੈਨ ਸਿੰਘ ਅਤਲਾ, ਰਾਵਲ ਸਿੰਘ ਕੋਟੜਾ, ਰਣਜੀਤ ਸਿੰਘ ਮੋਹਰ ਸਿੰਘ ਵਾਲਾ, ਸੱਤਪਾਲ ਸਿੰਘ ਖਿਆਲਾ, ਬੁੱਢਾ ਦਲ ਦੇ ਰਵਿੰਦਰ ਸਿੰਘ, ਦੀਦਾਰ ਸਿੰਘ ਖਾਰਾ, ਸੁਖਦੇਵ ਮਹੰਤ ਸੁੱਖਾ, ਧਨਜੀਤ ਸਿੰਘ ਢੈਪਈ, ਗੁਰਜੰਟ ਸਿੰਘ ਮੀਆਂ, ਬਹਾਦਰ ਸਿੰਘ ਮੀਆਂ, ਬਲਵਿੰਦਰ ਸਿੰਘ ਮਾਨਸਾ, ਨਰਿੰਦਰ ਸਿੰਘ ਬੁਢਲਾਡਾ, ਵਿਨੋਦ ਕੁਮਾਰ ਗਾਂਧੀ, ਸਾਬਕਾ ਕੌਂਸਲਰ ਮਲਕੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਸ਼ਿਕਾਇਤ ਨਿਵਾਰਨ ਕਮੇਟੀਆਂ ਦਾ ਤੁਰੰਤ ਗਠਨ ਕਰੇ- ਦਲਿਓ ਅਗਲੀ ਖ਼ਬਰ ਭਾਕਿਯੂ (ਉਗਰਾਹਾਂ) ਵਲੋਂ ਥਾਣਾ ਸਦਰ ਮਾਨਸਾ ਅੱਗੇ ਧਰਨਾ 9 ਨੂੰ
Ad Position 24