22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

6 ਦਿਨਾਂ ਤੋਂ ਬਾਜ਼ਾਰ 'ਚ ਖੜ੍ਹੇ ਮੀਂਹ ਦੇ ਪਾਣੀ ਕਾਰਨ ਸੈਂਕੜੇ ਦੁਕਾਨਾਂ ਦਾ ਕਾਰੋਬਾਰ ਠੱਪ <br/>

Ad Position 21
No active advertisement
ਅਜੀਤ ਡੈਸਕ 31-08-2025
ਬੁਢਲਾਡਾ, 30 ਅਗਸਤ (ਸਵਰਨ ਸਿੰਘ ਰਾਹੀ)- ਕਰੀਬ 6 ਦਿਨ ਪਹਿਲਾਂ ਇਸ ਖੇਤਰ ਅੰਦਰ ਹੋਈ ਭਰਵੀਂ ਬਰਸਾਤ ਨਾਲ ਬੁਢਲਾਡਾ ਸ਼ਹਿਰ ਦੇ ਗੋਲ ਚੱਕਰ ਅਤੇ ਪੁਰਾਣੀ ਦਾਣਾ ਮੰਡੀ 'ਚੋਂ ਮੀਂਹ ਦਾ ਖੜ੍ਹਾ ਪਾਣੀ ਅਜੇ ਤੱਕ ਨਾ ਨਿਕਲਣ ਕਰ ਕੇ ਇਸ ਮੁੱਖ ਬਾਜ਼ਾਰ ਦੇ ਦੁਕਾਨਦਾਰਾਂ ਅਤੇ ਆੜ੍ਹਤ ਦਾ ਕਾਰੋਬਾਰ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ | ਜੇਕਰ ਰਿਹਾਇਸ਼ੀ ਖੇਤਰ 'ਚ ਮੀਂਹ ਦੇ ਇਸ ਪਾਣੀ ਦੀ ਗੱਲ ਕਰੀਏ ਤਾਂ ਸ਼ਹਿਰ ਦੀ ਚੌੜੀ ਗਲੀ 'ਚ ਕਰੀਬ ਕਈ ਫੁੱਟ ਪਾਣੀ ਘਰਾਂ ਦੇ ਬਾਹਰ ਖੜ੍ਹਾ ਹੈ, ਜਿਸ ਕਰ ਕੇ ਲੋਕਾਂ ਨੂੰ ਆਪਣੇ ਘਰਾਂ 'ਚੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ | ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਸੋਨੂੰ ਨੇ ਦੱਸਿਆ ਕਿ ਐਤਵਾਰ ਨੂੰ ਪਏ ਮੀਂਹ ਦਾ ਪਾਣੀ ਹਾਲੇ ਤੱਕ ਤੁਪਕਾ ਵੀ ਨਹੀਂ ਨਿਕਲ ਸਕਿਆ, ਜਿਸ ਕਾਰਨ ਅਨਾਜ ਮੰਡੀ ਦੀਆਂ ਆੜ੍ਹਤ ਦੀਆਂ ਦੁਕਾਨਾਂ ਸਮੇਤ ਬਾਜ਼ਾਰ ਦੀਆਂ ਸੈਂਕੜੇ ਦੁਕਾਨਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਕੇ ਰਹਿ ਗਏ ਹਨ, ਜਿਸ ਨਾਲ ਲੋਕਾਂ ਨੂੰ ਵੀ ਵੱਡੀਆਂ ਪ੍ਰੇਸ਼ਾਨੀਆਂ 'ਚੋਂ ਗੁਜ਼ਰਨਾ ਪੈ ਰਿਹਾ ਹੈ | ਚੌੜੀ ਗਲੀ ਦੇ ਵਸਨੀਕ ਪਿ੍ੰਸਪਾਲ ਗੋਇਲ ਆਦਿ ਨੇ ਦੱਸਿਆ ਕਿ ਇਸ ਗਲੀ 'ਚ ਖੜ੍ਹਾ ਪਾਣੀ ਹੁਣ ਬਦਬੂ ਮਾਰਨ ਲੱਗ ਪਿਆ ਹੈ ਅਤੇ ਮੱਛਰਾਂ ਦੀ ਭਰਮਾਰ ਹੋਣ ਕਰ ਕੇ ਲੋਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ ਪਰ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਰਾਜਨੀਤਕ ਆਗੂ ਨੇ ਸਾਡੀ ਸਾਰ ਨਹੀਂ ਲਈ | ਉਨ੍ਹਾਂ ਦੱਸਿਆ ਕਿ ਇਸ ਗਲੀ 'ਚ ਹੀ ਅਨੇਕਾਂ ਕੋਚਿੰਗ ਸੈਂਟਰ ਵੀ ਪਾਣੀ ਖੜ੍ਹਨ ਦੀ ਵਜ੍ਹਾ ਨਾਲ ਕਈ ਦਿਨਾਂ ਤੋਂ ਬੰਦ ਹਨ, ਜਿਸ ਕਰ ਕੇ ਸਮੁੱਚੇ ਇਲਾਕੇ ਦੇ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਵੀ ਬੁਰਾ ਅਸਰ ਪੈ ਰਿਹਾ ਹੈ |
ਚੇਅਰਮੈਨ ਮਾਰਕੀਟ ਕਮੇਟੀ ਵਲੋਂ ਜਲਦ ਪਾਣੀ ਕੱਢਣ ਦਾ ਭਰੋਸਾ
ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਸਿੰਗਲਾ ਨੇ ਦੱਸਿਆ ਕਿ ਉਹ ਮਾਰਕੀਟ ਕਮੇਟੀ ਮੁਲਾਜ਼ਮਾਂ ਨਾਲ ਅਨਾਜ ਮੰਡੀ 'ਚੋਂ ਪਾਣੀ ਕਢਾਉਣ ਲਈ ਲਗਾਤਾਰ ਯਤਨਸ਼ੀਲ ਹਨ | ਉਨ੍ਹਾਂ ਦੱਸਿਆ ਕਿ ਸ਼ਹਿਰ ਦਾ ਸੀਵਰੇਜ ਨਿਕਾਸੀ ਪਾਣੀ ਅਹਿਮਦਪੁਰ ਕੋਲੋਂ ਲੰਘਦੀ ਸਰਹਿੰਦ 'ਚੋਂ ਡਰੇਨ ਵਿਚ ਪੈਂਦਾ ਹੈ ਅਤੇ ਪਿਛਲੇ ਦਿਨੀਂ ਇਸ ਡਰੇਨ 'ਚ ਵੀ ਪਾਣੀ ਓਵਰਫ਼ਲੋ ਹੋਣ ਕਰ ਕੇ ਪਾਣੀ ਦੀ ਡਾਫ਼ ਲੱਗੀ ਹੋਈ ਸੀ ਅਤੇ ਇਸ ਪਾਣੀ ਦਾ ਸ਼ਹਿਰ 'ਚੋਂ ਬਾਹਰ ਵੱਲ ਨੂੰ ਨਿਕਲਣਾ ਮੁਸ਼ਕਿਲ ਸੀ | ਉਨ੍ਹਾਂ ਦੱਸਿਆ ਕਿ ਬਦਲਵੇਂ ਪ੍ਰਬੰਧਾਂ ਰਾਹੀਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀਆਂ ਗਈਆਂ, ਜੋ ਸਫਲ ਨਹੀਂ ਹੋ ਸਕੀਆਂ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆ ਕਿਹਾ ਕਿ ਸਰਹਿੰਦ ਡਰੇਨ 'ਚੋਂ ਪਾਣੀ ਕੁਝ ਨੀਵਾਂ ਹੋਣ ਕਾਰਨ ਹੁਣ ਇਸ ਕੁਦਰਤੀ ਮਾਰ ਕਾਰਨ ਪੈਦਾ ਹੋਈ ਸਮੱਸਿਆ ਦੇ ਜਲਦ ਹੱਲ ਹੋਣ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਦਿ ਰੌਇਲ ਕਾਲਜਿਜ਼ ਬੋੜਾਵਾਲ ਵਿਖੇ ਨੈਸ਼ਨਲ ਖੇਡ ਦਿਵਸ ਮਨਾਇਆ <br/> ਅਗਲੀ ਖ਼ਬਰ ਘੱਗਰ ਦਰਿਆ ਦੇ ਚਾਂਦਪੁਰਾ ਸਾਈਫ਼ਨ 'ਤੇ ਪਾਣੀ ਦਾ ਪੱਧਰ ਘਟ ਕੇ ਹੋਇਆ 3 ਫੁੱਟ <br/>
Ad Position 24