ਮਾਨਸਾ, 1 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਨਵਜੋਤ ਕੌਰ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਨਸਾ ਜ਼ਿਲੇ੍ਹ 'ਚ ਹੜ੍ਹਾਂ ਸਬੰਧੀ ਸਥਿਤੀ ਹਾਲੇ ਤੱਕ ਖ਼ਤਰੇ ਤੋਂ ਬਾਹਰ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਤਾਰ ਘੱਗਰ ਦਰਿਆ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ | ਉਨ੍ਹਾਂ ਤਿੰਨੋਂ ਸਬ-ਡਵੀਜ਼ਨਾਂ ਦੇ ਐੱਸ. ਡੀ. ਐੱਮਜ਼ ਨੂੰ ਹਦਾਇਤ ਕੀਤੀ ਕਿ ਭਾਰੀ ਬਰਸਾਤ, ਸੰਭਾਵੀ ਹੜ੍ਹ ਕਾਰਨ ਜੇਕਰ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਤੁਰੰਤ ਹਲਕਾ ਪਟਵਾਰੀਆਂ ਪਾਸੋਂ ਰੋਜ਼ਨਾਮਚਾ ਰਿਪੋਰਟ ਦਰਜ ਕਰਵਾਉਣੀ ਯਕੀਨੀ ਬਣਾਈ ਜਾਵੇ | ਉਨ੍ਹਾਂ ਦੱਸਿਆ ਕਿ ਕੁਦਰਤੀ ਆਫ਼ਤ 'ਚ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਤਿੰਨੋਂ ਸਬ-ਡਵੀਜ਼ਨਾਂ ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਵਿਖੇ ਸਥਾਪਿਤ 19 ਰਿਲੀਫ ਕੈਂਪਾਂ ਦੀ ਮਦਦ ਲਈ ਜਾ ਸਕਦੀ ਹੈ | ਇਸ ਤੋਂ ਇਲਾਵਾ ਹੜ੍ਹਾਂ ਜਾਂ ਬਰਸਾਤਾਂ ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਜਾਂ ਸੂਚਨਾ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰ 01652-229082 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਉਨ੍ਹਾਂ ਰਿਲੀਫ ਕੈਂਪਾਂ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਸਬ ਡਵੀਜ਼ਨ ਮਾਨਸਾ ਵਿਖੇ ਪਿੰਡ ਰੱਲਾ ਲਈ ਸਰਕਾਰੀ ਮਿਡਲ ਸਕੂਲ ਰੱਲਾ, ਪਿੰਡ ਫਫੜੇ ਭਾਈਕੇ ਅਤੇ ਬੱਪੀਆਣਾ ਲਈ ਸਰਕਾਰੀ ਮਿਡਲ ਸਕੂਲ ਫਫੜੇ ਭਾਈਕੇ ਵਿਖੇ ਰਿਲੀਫ ਕੈਂਪ ਸਥਾਪਤ ਕੀਤਾ ਗਿਆ ਹੈ | ਇਸੇ ਤਰ੍ਹਾਂ ਸਬ ਡਵੀਜ਼ਨ ਬੁਢਲਾਡਾ ਵਿਖੇ ਗੋਰਖਨਾਥ ਅਤੇ ਕੁੱਲਰੀਆਂ ਲਈ ਸਰਕਾਰੀ ਸੈਕੰਡਰੀ ਸਕੂਲ, ਨਾਮ ਚਰਚਾ ਘਰ ਅਤੇ ਗੁਰਦੁਆਰਾ ਸਾਹਿਬ ਪਿੰਡ ਕੁੱਲਰੀਆਂ, ਪਿੰਡ ਬੀਰੇਵਾਲਾ ਡੋਗਰਾ ਲਈ ਸਰਕਾਰੀ ਮਿਡਲ ਸਕੂਲ ਭਾਵਾ, ਰਿਉਂਦ ਕਲਾਂ ਅਤੇ ਰਿਉਂਦ ਖ਼ੁਰਦ ਲਈ ਸਰਕਾਰੀ ਪ੍ਰਾਇਮਰੀ ਸਕੂਲ ਦਸਮੇਸ਼ ਨਗਰ ਪਿੰਡ ਰਿਉਂਦ ਕਲਾਂ, ਪਿੰਡ ਦਲੇਲ ਵਾਲਾ ਲਈ ਸਰਕਾਰੀ ਹਾਈ ਸਕੂਲ ਮਲਕੋਂ, ਅੱਕਾਂਵਾਲੀ ਲਈ ਸਰਕਾਰੀ ਹਾਈ ਸਕੂਲ ਮੰਢਾਲੀ, ਆਲਮਪੁਰ ਮੰਦਰਾਂ ਲਈ ਨਹਿਰ ਦੇ ਬੰਨ੍ਹ 'ਤੇ ਟੈਂਟ ਲਗਾ ਕੇ ਰਿਲੀਫ ਕੈਂਪ ਬਣਾਇਆ ਗਿਆ ਹੈ | ਚੱਕ ਅਲੀਸ਼ੇਰ ਲਈ ਸਰਕਾਰੀ ਹਾਈ ਸਕੂਲ ਧਰਮਪੁਰਾ, ਕਾਹਨਗੜ੍ਹ ਲਈ ਸਰਕਾਰੀ ਮਿਡਲ ਸਕੂਲ ਸ਼ੇਖ਼ੂਪੁਰ ਖੁਡਾਲ, ਗੰਢੂ ਖ਼ੁਰਦ ਲਈ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਖਾਂ ਵਾਲਾ ਵਿਖੇ ਰਾਹਤ ਕੈਂਪ ਸਥਾਪਤ ਕੀਤਾ ਗਿਆ ਹੈ | ਸਰਦੂਲਗੜ੍ਹ ਸਬ ਡਵੀਜ਼ਨ ਲਈ ਸਰਦੂਲਗੜ੍ਹ ਵਿਖੇ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸਰਦੂਲਗੜ੍ਹ, ਰੋੜਕੀ ਤੇ ਝੰਡਾ ਖ਼ੁਰਦ ਲਈ ਡੇਰਾ ਰਾਧਾ ਸਵਾਮੀ ਸਤਸੰਗ ਘਰ ਸਰਦੂਲਗੜ੍ਹ, ਪਿੰਡ ਮੀਰਪੁਰ ਕਲਾਂ, ਮੀਰਪੁਰ ਖ਼ੁਰਦ, ਸਰਦੂਲੇਵਾਲਾ, ਰਣਜੀਤਗੜ੍ਹ ਬਾਂਦਰਾਂ ਤੇ ਭਗਵਾਨਪੁਰ ਹੀਂਗਣਾ ਲਈ ਐਲੀਮੈਂਟਰੀ ਸਕੂਲ ਟਿੱਬੀ ਹਰੀ ਸਿੰਘ ਵਾਲਾ, ਪਿੰਡ ਭੂੰਦੜ ਤੇ ਕਾਹਨੇਵਾਲਾ ਲਈ ਬਾਲ ਵਾਟਿਕਾ ਪਬਲਿਕ ਸਕੂਲ ਟਿੱਬੀ ਹਰੀ ਸਿੰਘ ਵਾਲਾ, ਪਿੰਡ ਆਹਲੂਪੁਰ ਤੇ ਧਿੰਗਾਣਾ ਲਈ ਬਲਰਾਜ ਸਿੰਘ ਭੂੰਦੜ ਯਾਦਗਾਰੀ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ, ਪਿੰਡ ਸਾਧੂਵਾਲਾ ਤੇ ਫੂਸਮੰਡੀ ਲਈ ਸ਼ਹਿਨਾਈ ਪੈਲੇਸ ਸਰਦੂਲਗੜ੍ਹ, ਪਿੰਡ ਹੀਰਕੇ, ਕਰੀਪੁਰ ਡੁੰਮ ਤੇ ਬਰਨ ਲਈ ਐਲੀਮੈਂਟਰੀ ਸਕੂਲ ਬਰਨ, ਤਹਿਸੀਲ ਸਰਦੂਲਗੜ੍ਹ ਅਤੇ ਪਿੰਡ ਕੋੜੀਵਾਲਾ ਤੇ ਭੱਲਣਵਾੜਾ ਲਈ ਅਕਾਲ ਅਕੈਡਮੀ ਕੌੜੀਵਾੜਾ ਤੇ ਤਹਿਸੀਲ ਸਰਦੂਲਗੜ੍ਹ ਵਿਖੇ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ |