15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਰਦੂਲਗੜ੍ਹ ਨੇੜੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧ ਕੇ 20 ਫੁੱਟ ਹੋਇਆ, ਲੋਕਾਂ 'ਚ ਸਹਿਮ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-09-2025

ਮਾਨਸਾ/ਸਰਦੂਲਗੜ੍ਹ, 2 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ, ਜੀ.ਐਮ.ਅਰੋੜਾ)- ਜ਼ਿਲੇ੍ਹ 'ਚ ਸਰਦੂਲਗੜ੍ਹ ਨੇੜਿਉਂ ਲੰਘਦੇ ਘੱਗਰ ਦਰਿਆ 'ਚ ਬੀਤੇ ਕੱਲ੍ਹ ਤੋਂ ਪਾਣੀ ਦਾ ਪੱਧਰ ਮੁੜ ਵਧਣਾ ਜਾਰੀ ਹੈ | ਪਹਾੜੀ ਇਲਾਕਿਆਂ ਤੋਂ ਇਲਾਵਾ ਹਰਿਆਣਾ ਰਾਜ ਦੇ ਪੰਚਕੂਲਾ ਤੇ ਹੋਰ ਥਾਵਾਂ 'ਤੇ ਪੈ ਰਹੀ ਬਾਰਸ਼ ਕਾਰਨ ਇਸ ਦਰਿਆ 'ਚ ਪਾਣੀ ਦਾ ਲੈਵਲ ਵਧਣ ਕਰਕੇ ਨੇੜਲੇ ਪਿੰਡਾਂ ਦੇ ਲੋਕਾਂ 'ਚ ਸਹਿਮ ਪਾਇਆ ਜਾ ਰਿਹਾ ਹੈ | ਅੱਜ ਦੇਰ ਸ਼ਾਮ ਇੱਥੇ 20 ਫੁੱਟ ਦੇ ਲਗਪਗ ਪਾਣੀ ਵਗ ਰਿਹਾ ਸੀ ਜਦਕਿ ਲੰਘੀ ਸ਼ਾਮ 19 ਫੁੱਟ ਸੀ | 29 ਅਗਸਤ ਨੂੰ ਇੱਥੇ ਪਾਣੀ ਦਾ ਵਹਾਅ 21 ਫੁੱਟ 'ਤੇ ਪਹੁੰਚ ਗਿਆ ਸੀ ਜਦਕਿ 31 ਅਗਸਤ ਨੂੰ ਘਟ ਕੇ 17 ਫੁੱਟ 'ਤੇ ਆ ਗਿਆ ਸੀ | ਭਾਵੇਂ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਥੱਲੇ ਹੈ ਪਰ ਫਿਰ ਵੀ ਘੱਗਰ ਨੇੜਲੇ ਪਿੰਡਾਂ ਦੇ ਲੋਕ ਬੰਨ੍ਹ ਨੂੰ ਮਜ਼ਬੂਤ ਕਰਨ ਲੱਗੇ ਹੋਏ ਹਨ | ਅੱਜ ਇਲਾਕੇ 'ਚ ਬਾਰਸ਼ ਪੈਣ ਕਰ ਕੇ ਸਥਿਤੀ ਹੋਰ ਗੰਭੀਰ ਹੋ ਗਈ | ਮੌਸਮ ਵਿਗਿਆਨੀਆਂ ਵਲੋਂ ਅਗਲੇ ਦਿਨਾਂ 'ਚ ਭਾਰੀ ਬਾਰਸ਼ ਪੈਣ ਦੀ ਚਿਤਾਵਨੀ ਦੇ ਮੱਦੇਨਜ਼ਰ ਨੇੜਲੇ ਪਿੰਡਾਂ ਦੇ ਲੋਕਾਂ ਨੇ ਆਪਣਾ ਸਾਮਾਨ ਸਾਂਭਣਾ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਇਸ ਵਾਰ ਵੀ ਘੱਗਰ ਦੀ ਮਾਰ ਝੱਲਣੀ ਪਵੇਗੀ | ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਦਿਨ-ਰਾਤ ਪਿੰਡਾਂ ਦਾ ਦੌਰਾ ਕਰ ਰਹੇ ਹਨ, ਨੇ ਦਾਅਵਾ ਕੀਤਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਸਾਰੇ ਪ੍ਰਬੰਧ ਮੁਕੰਮਲ ਹਨ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਫ਼ਵਾਹਾਂ 'ਚ ਨਾ ਆਉਣ ਸਗੋਂ ਭਾਈਚਾਰਕ ਸਾਂਝ ਕਾਇਮ ਰੱਖ ਕੇ ਕੁਦਰਤੀ ਆਫ਼ਤ ਦਾ ਸਾਹਮਣਾ ਕਰਨ | ਸਰਦੂਲਗੜ੍ਹ ਹਲਕੇ ਦੇ ਮਾਨਸਾ ਨੇੜਲੇ ਕਈ ਪਿੰਡਾਂ 'ਚ ਭਾਰੀ ਬਾਰਸ਼ ਕਾਰਨ ਲੋਕਾਂ ਦੇ ਘਰ ਨੁਕਸਾਨੇ ਜਾਣ ਦੀ ਖ਼ਬਰ ਹੈ | ਪਿੰਡ ਨੰਗਲ ਕਲਾਂ ਦੀ ਬਾਜੀਗਰ ਬਸਤੀ 'ਚ ਕਈ ਮਕਾਨ ਡਿੱਗ ਗਏ ਹਨ | ਹਲਕਾ ਵਿਧਾਇਕ ਬਣਾਂਵਾਲੀ ਨੇ ਇਸ ਪਿੰਡ ਦਾ ਦੌਰਾ ਕਰਨ ਉਪਰੰਤ ਮੌਕੇ 'ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾ ਕੇ ਗਿਰਦਾਵਰੀ ਕਰਵਾਉਣ ਦੇ ਹੁਕਮ ਦਿੱਤੇ ਅਤੇ ਪੀੜਤਾਂ ਨੂੰ ਹਰ ਸੰਭਵ ਮਦਦ ਦੇਣ ਦਾ ਵਿਸ਼ਵਾਸ ਦਿਵਾਇਆ |
ਬਿਕਰਮ ਸਿੰਘ ਮੋਫਰ ਵਲੋਂ ਪਿੰਡਾਂ ਦਾ ਦੌਰਾ
ਸੀਨੀਅਰ ਕਾਂਗਰਸੀ ਆਗੂ ਤੇ ਪਾਰਟੀ ਦੇ ਹਲਕਾ ਇੰਚਾਰਜ ਬਿਕਰਮ ਸਿੰਘ ਮੋਫਰ ਨੇ ਵੀ ਸਰਦੂਲਗੜ੍ਹ ਘੱਗਰ ਪੁਲ ਦੇ ਨਾਲ ਹੀ ਨੇੜਲੇ ਪਿੰਡਾਂ ਦਾ ਦੌਰਾ ਕੀਤਾ | ਉਨ੍ਹਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਬਾਂਹ ਫੜਨ ਤੋਂ ਨਾਕਾਮ ਰਹੀ ਹੈ | ਸ: ਮੋਫਰ ਨੇ ਦੋਸ਼ ਲਗਾਇਆ ਕਿ ਮੌਸਮ ਵਿਭਾਗ ਵਲੋਂ ਭਾਰੀ ਮੀਂਹ ਪੈਣ ਦੀਆਂ ਚਿਤਾਵਨੀਆਂ ਦੇ ਬਾਵਜੂਦ 'ਆਪ' ਸਰਕਾਰ ਨੇ ਅਗਾਊਾ ਪ੍ਰਬੰਧ ਨਹੀਂ ਕੀਤੇ, ਜਿਸ ਕਰ ਕੇ ਰਾਜ ਦੇ ਲੋਕ ਹੜ੍ਹਾਂ ਦੀ ਮਾਰ ਝੱਲ ਰਹੇ ਹਨ | ਉਨ੍ਹਾਂ ਹਲਕੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਹਰ ਮੋੜ 'ਤੇ ਉਨ੍ਹਾਂ ਨਾਲ ਖੜ੍ਹਨਗੇ |
ਸਰਕਾਰ ਨੇ ਲੋਕਾਂ ਨੂੰ ਆਪਣੇ ਰਹਿਮੋ ਕਰਮ 'ਤੇ ਛੱਡਿਆ-ਹਰਸਿਮਰਤ ਕੌਰ ਬਾਦਲ
ਸਾਬਕਾ ਕੇਂਦਰੀ ਮੰਤਰੀ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਬੀਤੀ ਸ਼ਾਮ ਘੱਗਰ ਪੁਲ ਤੋਂ ਇਲਾਵਾ ਨੇੜਲੇ ਪਿੰਡਾਂ ਦਾ ਦੌਰਾ ਕੀਤਾ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਲੋਕਾਂ ਨੂੰ ਆਪਣੇ ਰਹਿਮੋ ਕਰਮਾਂ 'ਤੇ ਛੱਡ ਦਿੱਤਾ ਹੈ, ਜਿਸ ਕਰ ਕੇ ਉਹ ਖ਼ੁਦ ਬੰਨ੍ਹਾਂ ਨੂੰ ਮਜ਼ਬੂਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ 'ਚ ਹੜ੍ਹ ਸਰਕਾਰ ਦੀ ਨਾਲਾਇਕੀ ਕਾਰਨ ਆਏ ਹਨ ਕਿਉਂਕਿ ਸਮਾਂ ਰਹਿੰਦੇ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ | ਬੀਬੀ ਬਾਦਲ ਨੇ ਕਿਸਾਨਾਂ ਨੂੰ ਬੰਨ੍ਹ ਮਜ਼ਬੂਤ ਕਰਨ ਲਈ ਡੀਜ਼ਲ ਤੇਲ ਦੀ ਸਹਾਇਤਾ ਵੀ ਦਿੱਤੀ | ਇਸ ਮੌਕੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ, ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸੋਢੀ, ਬੌਬੀ ਜੈਨ ਤੇ ਹੋਰ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਵਲੋਂ ਸਬ ਰਜਿਸਟਰਾਰ ਦਫ਼ਤਰ ਮਾਨਸਾ ਦਾ ਦੌਰਾ <br/> ਅਗਲੀ ਖ਼ਬਰ 8 ਦਿਨਾਂ ਤੋਂ ਖੜੇ੍ਹ ਬਰਸਾਤੀ ਪਾਣੀ ਦੌਰਾਨ ਪਏ ਹੋਰ ਮੀਂਹ ਨੇ ਸ਼ਹਿਰ ਦੇ ਬਾਜ਼ਾਰਾਂ ਨੂੰ ਕੀਤਾ ਜਲ ਥਲ <br/>
Ad Position 24