15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬਾਬਾ ਸ੍ਰੀ ਚੰਦ ਦੇ ਜਨਮ ਦਿਹਾੜੇ ਮੌਕੇ ਕਰਵਾਇਆ ਧਾਰਮਿਕ ਸਮਾਗਮ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਤਲਵੰਡੀ ਸਾਬੋ, 1 ਸਤੰਬਰ (ਰਣਜੀਤ ਸਿੰਘ ਰਾਜੂ)-ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਅਤੇ ਉਦਾਸੀਨ ਸੰਪਰਦਾ ਦੇ ਬਾਨੀ ਬਾਬਾ ਸ੍ਰੀ ਚੰਦ ਦਾ 531ਵਾਂ ਜਨਮ ਦਿਹਾੜਾ ਪਿੰਡ ਜਗਾ ਰਾਮ ਤੀਰਥ ਦੇ ਪ੍ਰਸਿੱਧ ਡੇਰਾ ਬਾਬਾ ਸੰਧਿਆ ਦਾਸ ਜੀ ਵਿਖੇ ਮਨਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀਆਂ ਲਵਾਈਆਂ | ਸਭ ਤੋਂ ਪਹਿਲਾਂ ਡੇਰਾ ਬਾਬਾ ਸੰਧਿਆ ਦਾਸ ਦੇ ਮੁਖੀ ਬਾਬਾ ਹਰਬੰਸ ਦਾਸ ਵਲੋਂ ਪਿਛਲੇ ਦਿਨਾਂ ਤੋਂ ਆਰੰਭ ਕਰਵਾਏ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ਗ੍ਰੰਥੀ ਸਿੰਘਾਂ ਵਲੋਂ ਅਰਦਾਸ ਕਰਨ ਉਪਰੰਤ ਬਾਬਾ ਸ੍ਰੀ ਚੰਦ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ ਗਿਆ | ਧਾਰਮਿਕ ਸਮਾਗਮ 'ਚ ਪਿੰਡ ਜਗਾ ਰਾਮ ਤੀਰਥ ਦੀ ਮਹਿਲਾ ਸਰਪੰਚ ਜਸਵਿੰਦਰ ਕੌਰ ਦੇ ਪਤੀ ਨਿਰਮਲ ਸਿੰਘ, ਜਗਾ ਰਾਮ ਤੀਰਥ ਕਲਾਂ ਦੀ ਮਹਿਲਾ ਸਰਪੰਚ ਸੁਰਜੀਤ ਕੌਰ ਦੇ ਪੁੱਤਰ ਮਨਜੀਤ ਸਿੰਘ, ਬਿੱਕਰ ਸਿੰਘ ਮੈਂਬਰ ਬਲਾਕ ਸੰਮਤੀ, ਹਰਨੇਕ ਸਿੰਘ ਸੀਨੀਅਰ ਆਗੂ ਬਹੁਜਨ ਸਮਾਜ ਪਾਰਟੀ, ਜੀਤ ਸਿੰਘ ਤੇ ਮੇਜਰ ਸਿੰਘ ਦੋਵੇਂ ਸਾਬਕਾ ਸਰਪੰਚ, ਜੱਗਾ ਸਿੰਘ ਪ੍ਰਧਾਨ ਚੜ੍ਹਦੀਕਲਾ ਵੈੱਲਫ਼ੇਅਰ ਕਲੱਬ, ਕਾਂਗਰਸੀ ਆਗੂ ਸੁਰਜੀਤ ਸ਼ਰਮਾਂ ਸ਼ਿੰਦੀ, ਜੱਗਾ ਸਿੰਘ ਇੰਸਪੈਕਟਰ ਪੰਜਾਬ ਪੁਲਿਸ, ਅਕਾਲੀ ਆਗੂ ਸੋਹਣ ਸਿੰਘ, ਡਾ: ਰੇਸ਼ਮ ਸਿੰਘ, ਮੰਦਰ ਪ੍ਰਧਾਨ, ਜਗਸੀਰ ਚੌਹਾਨ, ਗੋਰਾ ਸਿੱਧੂ, ਪਾਲ ਚਹਿਲ, ਬਾਬਾ ਅੰਮਿ੍ਤਪਾਲ, ਬਾਬਾ ਅਮਰਜੀਤ, ਰਾਜਵਿੰਦਰ ਸਿੰਘ ਸਿੱਧੂ, ਹਰਮਨ ਮੌੜ, ਪਾਲੂ ਸ਼ਰਮਾ, ਬੂਟਾ ਸਿੰਘ ਸਾਬਕਾ ਪੰਚ ਆਦਿ ਮੋਹਤਬਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਸੰਗਤਾਂ ਮੌਜੂਦ ਸਨ | ਸਮਾਗਮ ਦੇ ਅੰਤ 'ਚ ਬਾਬਾ ਹਰਬੰਸ ਦਾਸ ਨੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਆਏ ਹੜ੍ਹਾਂ ਅਤੇ ਭਾਰੀ ਮੀਂਹ ਪੈਣ ਨਾਲ ਸੂਬੇ ਭਰ 'ਚ ਸਬਜ਼ੀਆਂ ਦੀ ਖੇਤੀ ਬੁਰੀ ਤਰ੍ਹਾਂ ਪ੍ਰਭਾਵਿਤ-ਸਬਜ਼ੀਆਂ ਦੇ... ਅਗਲੀ ਖ਼ਬਰ ਡੀ. ਸੀ. ਨਾਲ ਮੀਟਿੰਗ ਉਪਰੰਤ ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਦੀ ਹੜਤਾਲ ਖ਼ਤਮ
Ad Position 24