ਜੋਗਾ, 22 ਸਤੰਬਰ (ਪ.ਪ.)- ਪ੍ਰਾਇਮਰੀ ਸਕੂਲ ਦੀਆਂ ਜੋਨ ਪੱਧਰ 'ਤੇ ਇੰਦਰਾ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਹਦਲਬਾਨੀ ਉਤਰਾਖੰਡ ਵਿਖੇ ਹੋਈਆਂ ਸਰਦ ਰੁੱਤ ਦੀਆਂ ਖੇਡਾਂ ਵਿਚ ਬਾਬਾ ਫ਼ਰੀਦ ਅਕੈਡਮੀ ਉੱਭਾ ਦੇ ਖਿਡਾਰੀਆਂ ਨੇ ਖੋ-ਖੋ ਖੇਡ ਦੇ ਵਿਚ ਭਾਗ ਲੈ ਕੇ ਦੂਸਰਾ ਸਥਾਨ ਹਾਸਲ ਕਰ ਕੇ ਮੈਡਲ ਪ੍ਰਾਪਤ ਕੀਤੇ | ਸਕੂਲ ਦੇ ਪਿ੍ੰਸੀਪਲ ਬਿਰਜ ਲਾਲ, ਚੇਅਰਮੈਨ ਰਾਜ ਸਿੰਘ ਉੱਭਾ ਤੇ ਮਹਿਕਪ੍ਰੀਤ ਸਿੰਘ ਵਲੋਂ ਬੱਚਿਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਬੀਰਬਲ ਸਿੰਘ, ਗੁਰਪ੍ਰੀਤ ਸਿੰਘ, ਕਮਲਦੀਪ ਕੌਰ, ਜਸ਼ਨਦੀਪ ਕੌਰ, ਸੁਖਬੀਰ ਕੌਰ, ਵੀਰਪਾਲ ਕੌਰ, ਸ਼ੀਲਾ ਕੌਰ ਆਦਿ ਹਾਜ਼ਰ ਸਨ |