27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਢੈਪਈ ਵਿਖੇ ਆਯੁਰਵੈਦਿਕ ਕੈਂਪ 'ਚ 325 ਮਰੀਜ਼ਾਂ ਦੀ ਜਾਂਚ <br/>

Ad Position 21
No active advertisement
ਅਜੀਤ ਡੈਸਕ 25-09-2025
ਭੀਖੀ, 24 ਸਤੰਬਰ (ਪ. ਪ.)- ਆਯੂਸ਼ ਵਿਭਾਗ ਮਾਨਸਾ ਵਲੋਂ 10ਵੇਂ ਆਯੂਰਵੈਦਾ ਦਿਵਸ ਮੌਕੇ ਪੀ.ਐੱਚ.ਸੀ. ਢੈਪਈ ਵਿਖੇ ਮੁਫ਼ਤ ਕੈਂਪ ਲਗਾਇਆ ਗਿਆ | ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਮਾਨਸਾ ਡਾ. ਨਮਿਤਾ ਗਰਗ ਨੇ ਦੱਸਿਆ ਕਿ ਆਯੁਰਵੇਦ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਯੁਰਵੈਦਿਕ ਵਿਭਾਗ ਵੱਲੋਂ ਜ਼ਿਲੇ੍ਹ ਭਰ ਵਿਚ ਪ੍ਰਚਾਰ ਰੈਲੀਆਂ, ਮੁਫ਼ਤ ਆਯੁਰਵੈਦਿਕ ਚੈੱਕਅਪ ਕੈਂਪ ਅਤੇ ਪ੍ਰਕਿਰਤੀ ਪ੍ਰੀਕਸ਼ਣ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲ ਸਕਣ | ਕੈਂਪ ਮੌਕੇ ਡਾ. ਸੀਮਾ ਗੋਇਲ ਤੇ ਡਾ. ਪੂਜਾ ਵਲੋਂ 325 ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਦੌਰਾਨ ਵਣ ਵਿਭਾਗ ਦੇ ਸਹਿਯੋਗ ਨਾਲ ਬੂਟੇ ਵੀ ਵੰਡੇ ਗਏ | ਇਸ ਮੌਕੇ ਲਖਮਿੰਦਰ ਕੁਮਾਰ ਤੇ ਕਰਨਜੀਤ ਸਿੰਘ ਉਪਵੈਦ, ਯੋਗ ਇੰਸਟਰਕਟਰ ਗੁਰਪ੍ਰੀਤ ਕੌਰ, ਡਾ. ਰੂਬਲ ਸ਼ਰਮਾ, ਹੈਪੀ ਸਿੰਘ ਫਾਰਮੇਸੀ ਅਫ਼ਸਰ, ਲੀਲਾ ਰਾਮ ਸਿਹਤ ਸੁਪਰਵਾਈਜ਼ਰ, ਸਿਮਰਜੀਤ ਸਿੰਘ, ਕਮਲੇਸ਼ ਰਾਣੀ, ਨਵਰੋਜ਼ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ (ਮਾਲਵਾ) ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਡੀ. ਸੀ. ਵਲੋਂ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰਾਂ ਨਾਲ ਮੀਟਿੰਗ <br/>
Ad Position 24