25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪੰਡਿਤ ਦੀਨਦਿਆਲ ਉਪਾਧਿਆਏ ਦੀ ਜੈਅੰਤੀ ਮੌਕੇ ਸ਼ਰਧਾ ਦੇ ਫੁੱਲ ਅਰਪਿਤ

Ad Position 21
No active advertisement
ਅਜੀਤ ਡੈਸਕ 26-09-2025
ਬਰੇਟਾ, 25 ਸਤੰਬਰ (ਪਾਲ ਸਿੰਘ ਮੰਡੇਰ)- ਭਾਰਤੀ ਜਨਤਾ ਪਾਰਟੀ ਮੰਡਲ ਬਰੇਟਾ ਵਲੋਂ ਪ੍ਰਧਾਨ ਗਗਨਦੀਪ ਸ਼ਰਮਾ ਦੀ ਅਗਵਾਈ ਹੇਠ ਜਨਸੰਘ ਦੇ ਸੰਸਥਾਪਕ ਪੰਡਿਤ ਦੀਨਦਿਆਲ ਉਪਾਧਿਆਏ ਦੀ ਜੈਅੰਤੀ ਮਨਾਉਣ ਮੌਕੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ | ਵਿਸ਼ੇਸ਼ ਤੌਰ 'ਤੇ ਹਲਕਾ ਇੰਚਾਰਜ ਸੂਬੇਦਾਰ ਭੋਲਾ ਸਿੰਘ ਪੁੱਜੇ ਹੋਏ | ਆਗੂਆਂ ਨੇ ਪੰਡਿਤ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਅਜਿਹੇ ਮਹਾਨ ਵਿਅਕਤੀ ਸਨ, ਜਿਨ੍ਹਾਂ ਰਾਜਨੀਤੀ ਨੂੰ ਸਮਾਜ ਦੇ ਹੇਠਲੇ ਪੱਧਰ 'ਤੇ ਰਹਿਣ ਵਾਲੇ ਲੋਕਾਂ ਨਾਲ ਜੋੜਿਆ | ਉਨ੍ਹਾਂ ਨੇ ਇਹ ਸਿਧਾਂਤ ਪੇਸ਼ ਕੀਤਾ ਕਿ ਜੇ ਰਾਸ਼ਟਰ ਨਿਰਮਾਣ ਦੇ ਮਾਪਦੰਡ ਨਿਰਧਾਰਿਤ ਕਰਨੇ ਹਨ ਤਾਂ ਇਸ ਲਈ ਵਿਕਾਸ ਦਾ ਰਸਤਾ ਸਮਾਜ ਦੇ ਹੇਠਲੇ ਪੱਧਰ 'ਤੇ ਮੌਜੂਦ ਹਰ ਵਿਅਕਤੀ ਤੱਕ ਪੁੱਜਣਾ ਚਾਹੀਦਾ ਹੈ | ਇਸ ਮੌਕੇ ਸੂਰਜ ਪ੍ਰਕਾਸ਼, ਅਸ਼ੋਕ ਕੁਮਾਰ, ਦਰਸ਼ੀ ਸਿੰਘ, ਮੰਗੂ ਸਿੰਘ, ਰਾਜ ਕੁਮਾਰ ਬਾਂਸਲ, ਹਰੀਸ਼ ਕੁਮਾਰ, ਗੁਰਦਾਸ ਸਿੰਘ, ਬਲਵਾਨ ਸਿੰਘ, ਸ਼ੁਰੇਸ਼ ਕੁਮਾਰ, ਮੋਹਿਤ ਜਾਂਗੜਾ, ਧਰਮਵੀਰ ਸ਼ਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੀ.ਐਸ.ਟੀ. 'ਚ ਕਟੌਤੀ ਵਪਾਰ ਜਗਤ ਤੇ ਆਮ ਲੋਕਾਂ ਲਈ ਵੱਡੀ ਰਾਹਤ-ਸੋਢੀ ਅਗਲੀ ਖ਼ਬਰ ਸਰਬਜੀਤ ਸਿੰਘ ਖ਼ਾਲਸਾ ਤੇ ਸੂਰਜ ਕੁਮਾਰ ਐੱਸ.ਡੀ.ਐਮ. ਟਿੱਲਾ ਬਾਬਾ ਫ਼ਰੀਦ ਵਿਖੇ ਹੋਏ ਨਤਮਸਤਕ <br/>
Ad Position 24