28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਵਿਆਹੁਤਾ ਵਲੋਂ ਭਾਖੜਾ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ, 8 ਖ਼ਿਲਾਫ਼ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 29-09-2025
ਮਾਨਸਾ, 28 ਸਤੰਬਰ (ਰਾਵਿੰਦਰ ਸਿੰਘ ਰਵੀ)- ਸਥਾਨਕ ਸ਼ਹਿਰ ਦੇ ਵਾਰਡ ਨੰ: 10 ਦੀ ਵਿਆਹੁਤਾ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ¢ ਮਿ੍ਤਕਾ ਦੇ ਭਰਾ ਅਮਿਤ ਸਿੰਗਲਾ ਪੁੱਤਰ ਕੁਲਵੰਤ ਰਾਏ ਵਾਸੀ ਰਤਨਪੁਰਾ (ਰੋਪੜ) ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਦੀ ਭੈਣ ਮੀਨਾਕਸ਼ੀ ਜਿੰਦਲ (46) ਪਤਨੀ ਰਾਜੀਵ ਕੁਮਾਰ ਨੂੰ ਉਸ ਦਾ ਸਹੁਰਾ ਪਰਿਵਾਰ ਦਾਜ ਦਹੇਜ ਲਈ ਤੰਗ-ਪ੍ਰੇਸ਼ਾਨ ਸੀ¢ ਇਸੇ ਦੇ ਚੱਲਦਿਆਂ ਉਸ ਨੇ ਨਹਿਰ 'ਚ ਛਾਲ ਮਾਰ ਦਿੱਤੀ¢ ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਮਿ੍ਤਕਾ ਦੇ ਭਰਾ ਦੇ ਬਿਆਨ 'ਤੇ ਪਤੀ ਰਾਜੀਵ ਕੁਮਾਰ, ਦਿਓਰ ਸ਼ੀਲੂ ਜਿੰਦਲ, ਦਿਓਰਾਣੀ ਮੋਨਿਕਾ ਜਿੰਦਲ, ਆਦਿਸ਼ ਜਿੰਦਲ, ਜੇਠ ਸੰਜੀਵ ਕੁਮਾਰ, ਜੇਠਾਣੀ ਵੀਨਾ ਜਿੰਦਲ, ਸਹੁਰਾ ਰਾਮ, ਸੱਸ ਅੰਗੂਰੀ ਦੇਵੀ ਖਿਲਾਫ ਮੁਕੱਦਮਾ ਦਰਜ ਕਰਕੇ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ¢ ਮਿ੍ਤਕਾ ਇਕ ਬੱਚੇ ਦੀ ਮਾਂ ਵੀ ਸੀ¢ ਖ਼ਬਰ ਲਿਖੇ ਜਾਣ ਤੱਕ ਵਿਆਹੁਤਾ ਦੀ ਲਾਸ਼ ਨਹਿਰ 'ਚੋਂ ਬਰਾਮਦ ਨਹੀਂ ਹੋਈ ਸੀ¢
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਖਾਣ-ਪੀਣ ਵਾਲੇ ਪਦਾਰਥਾਂ ਦੀ ਚੈਕਿੰਗ ਅਗਲੀ ਖ਼ਬਰ ਪੰਜਾਬ ਸਰਕਾਰ ਅਧਿਆਪਕਾਂ ਦੀ ਬਜਾਏ ਬੀ.ਐਲ.ਓਜ਼ ਦੇ ਕੰਮ ਲਈ ਨਵੀਂ ਭਰਤੀ ਕਰੇ- ਡੀ.ਟੀ.ਐੱਫ.
Ad Position 24