02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪੱਛੜੀਆਂ ਸ਼ੇ੍ਰਣੀਆਂ ਪੰਜਾਬ ਦੇ ਚੇਅਰਮੈਨ 7 ਨੂੰ ਮਾਨਸਾ 'ਚ

Ad Position 21
repet_subhas-goyals [Copy P29]
ਅਜੀਤ ਡੈਸਕ 04-11-2025

ਮਾਨਸਾ, 3 ਨਵੰਬਰ (ਧਾਲੀਵਾਲ)- ਪੱਛੜੀਆਂ ਸ਼੍ਰੇਣੀਆਂ ਪੰਜਾਬ ਦੇ ਚੇਅਰਮੈਨ ਡਾ. ਮਲਕੀਤ ਸਿੰਘ ਕੈਂਥ 7 ਨਵੰਬਰ ਨੂੰ ਮਾਨਸਾ ਵਿਖੇ ਪਹੁੰਚਣਗੇ | ਉਹ ਮੰਡੀ ਬੋਰਡ ਦੇ ਗੈੱਸਟ ਹਾਊਸ ਵਿਖੇ ਪੱਛੜੇ ਵਰਗ ਨਾਲ ਸਬੰਧਿਤ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ | ਇਸ ਫੇਰੀ ਦੇ ਮੱਦੇਨਜ਼ਰ ਓ.ਬੀ.ਸੀ. ਫਰੰਟ ਦੇ ਅਹੁਦੇਦਾਰਾਂ ਦੀ ਜ਼ਰੂਰੀ ਇਕੱਤਰਤਾ ਇੱਥੇ ਹੋਈ | ਫਰੰਟ ਦੇ ਆਗੂ ਕੇਵਲ ਸਿੰਘ, ਹਰਜੀਤ ਸਿੰਘ ਰਾਮਗੜ੍ਹੀਆ ਅਤੇ ਲਾਲ ਚੰਦ ਯਾਦਵ ਨੇ ਦੱਸਿਆ ਕਿ ਇਸ ਸਬੰਧੀ ਤਿਆਰੀਆਂ ਮੁਕੰਮਲ ਹਨ | ਉਨ੍ਹਾਂ ਦੱਸਿਆ ਕਿ ਫਰੰਟ ਵਲੋਂ ਬੀ.ਸੀ. ਵਰਗ ਦੀਆਂ ਮੁਸ਼ਕਲਾਂ ਤੇ ਹੱਲ ਕਰਨ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ | ਇਸ ਮੌਕੇ ਸ਼ਰਨਜੀਤ ਕੌਰ ਰਾਮਗੜ੍ਹੀਆ, ਪਰਮਜੀਤ ਕੌਰ, ਪਿ੍ਤਪਾਲ ਸਿੰਘ, ਬਿੱਕਰ ਸਿੰਘ ਮੰਘਾਣੀਆ, ਭੋਲਾ ਸਿੰਘ ਕੱੁਲਰੀਆਂ, ਕੇਵਲ ਸਿੰਘ, ਪ੍ਰੇਮ ਸਿੰਘ ਹੀਰੇਵਾਲਾ, ਜਸਵਿੰਦਰ ਸਿੰਘ ਕਾਕੂ, ਮਹਿੰਦਰ ਸਿੰਘ ਸੱਗੂ, ਰਘੁਬੀਰ ਸਿੰਘ ਰਾਮਗੜ੍ਹੀਆ, ਸਤਨਾਮ ਸਿੰਘ ਕੰਬੋਜ, ਕੁਲਵੰਤ ਸਿੰਘ, ਕਿਸ਼ਨ ਸਿੰਘ ਮਾਨਬੀਬੜੀਆਂ, ਅਮਰੀਕ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੱਖਾਂ ਦੇ ਕੈਂਪ 'ਚ 270 ਮਰੀਜ਼ਾਂ ਦੀ ਕੀਤੀ ਜਾਂਚ ਅਗਲੀ ਖ਼ਬਰ ਪ੍ਰਭਾਤ ਫੇਰੀ 'ਚ ਸ਼ਾਮਿਲ ਸੰਗਤਾਂ ਲਈ ਛੋਲੇ ਪੂਰੀਆਂ ਦਾ ਲੰਗਰ ਵਰਤਾਇਆ
Ad Position 24