ਬੁਢਲਾਡਾ, 4 ਨਵੰਬਰ (ਸੁਨੀਲ ਮਨਚੰਦਾ)-ਭਾਰਤੀ ਕਮਿਊਨਿਸਟ ਪਾਰਟੀ ਸਬ ਡਵੀਜ਼ਨ ਬੁਢਲਾਡਾ ਦਾ ਡੈਲੀਗੇਟ ਇਜਲਾਸ ਸਥਾਨਕ ਪਾਰਟੀ ਦਫ਼ਤਰ ਵਿਖੇ ਮਾਸਟਰ ਗੁਰਬਚਨ ਸਿੰਘ ਮੰਦਰਾਂ, ਗੁਰਚਰਨ ਸਿੰਘ ਗੁਰਨੇ ਤੇ ਰਾਜਵੀਰ ਕੌਰ ਦੇ ਪ੍ਰਧਾਨਗੀ ਮੰਡਲ ਹੇਠ ਹੋਇਆ | ਸੀ. ਪੀ. ਆਈ. ਦੇ ਕੌਮੀ ਕੌਂਸਲਰ ਅਤੇ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਮਜ਼ਬੂਤ ਤੇ ਸਿਧਾਂਤਕ ਕਮਿਊਨਿਸਟ ਲਹਿਰ ਹੀ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਅਵਾਮ ਨੂੰ ਚੇਤਨ ਕਰ ਕੇ ਸੰਘਰਸ਼ ਲਈ ਪ੍ਰੇਰਿਤ ਕਰ ਸਕੇਗੀ | ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜਮਾਤੀ ਸਾਂਝ ਅਤੇ ਸਰਮਾਏਦਾਰੀ ਨਿਜ਼ਾਮ ਨੂੰ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਤਪਰ ਨੇ, ਜਿਨ੍ਹਾਂ ਖ਼ਿਲਾਫ਼ ਤਿੱਖੇ ਸੰਘਰਸ਼ ਕਰਨ ਦੀ ਸਮੇਂ ਦੀ ਲੋੜ ਹੈ | ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ ਨੇ ਕਿਹਾ ਕਿ ਪਾਰਟੀ ਦੇ ਸ਼ਾਨਾਮੱਤੇ ਇਤਿਹਾਸ ਤੇ ਪ੍ਰਾਪਤੀਆਂ ਨੂੰ ਜਨਤਕ ਤੇ ਜ਼ਮੀਨੀ ਪੱਧਰ ਤੱਕ ਲਾਗੂ ਕਰਨਾ ਸਮੇਂ ਦੀ ਲੋੜ ਹੈ | ਜ਼ਿਲ੍ਹਾ ਅਬਜ਼ਰਵਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਭਵਿੱਖ ਵਿਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ | ਸਬ ਡਵੀਜ਼ਨ ਬੁਢਲਾਡਾ ਦੀ 29 ਮੈਂਬਰੀ ਕਮੇਟੀ ਦਾ ਸਕੱਤਰ ਵਲੋਂ ਪੈਨਲ ਪੇਸ਼ ਕੀਤਾ ਗਿਆ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਤੇ ਸੀਤਾਰਾਮ ਗੋਬਿੰਦਪੁਰਾ ਸਕੱਤਰ, ਜਗਸੀਰ ਸਿੰਘ ਰਾਏਕੇ ਤੇ ਮਲਕੀਤ ਸਿੰਘ ਮੰਦਰਾਂ ਸਹਾਇਕ ਸਕੱਤਰ, ਵੇਦ ਪ੍ਰਕਾਸ਼ ਬੁਢਲਾਡਾ, ਹਰਦਿਆਲ ਸਿੰਘ ਬੁਢਲਾਡਾ, ਗੋਰਾ ਸਿੰਘ ਟਾਹਲੀਆਂ, ਜੱਗਾ ਸਿੰਘ ਸੇਰਖਾਂ ਵਾਲਾ, ਜਗਤਾਰ ਸਿੰਘ ਕਾਲਾ, ਰਘੂਨਾਥ ਸਿੰਗਲਾ, ਹਰਕੇਸ਼ ਮੰਡੇਰ, ਮਨਪ੍ਰੀਤ ਸਿੰਘ ਫਰੀਦਕੇ, ਸੁਖਦੇਵ ਸਿੰਘ ਬੋੜਾਵਾਲ, ਲਾਭ ਸਿੰਘ ਬਰੇ੍ਹ, ਬੰਬੂ ਸਿੰਘ, ਚਿਮਨ ਲਾਲ ਕਾਕਾ, ਤੇਜ ਰਾਮ ਅਹਿਮਦਪੁਰ, ਦਰਸ਼ਨ ਸਿੰਘ ਗੁਰਨੇ, ਮੱਖਣ ਸਿੰਘ ਰੰਘੜਿਆਲ ਤੇ ਅਸ਼ੋਕ ਲਾਕੜਾ ਕਮੇਟੀ ਮੈਂਬਰ ਚੁਣੇ ਗਏ | ਇਸ ਮੌਕੇ ਹਰਮੀਤ ਸਿੰਘ ਬੋੜਾਵਾਲ, ਭੁਪਿੰਦਰ ਸਿੰਘ ਗੁਰਨੇ, ਕਰਨੈਲ ਸਿੰਘ ਦਾਤੇਵਾਸ, ਭੁਪਿੰਦਰ ਸਿੰਘ ਗੁਰਨੇ, ਨਰਿੰਜਨ ਬੋਹਾ ਆਦਿ ਨੇ ਸੰਬੋਧਨ ਕੀਤਾ |
ਮਜ਼ਬੂਤ ਤੇ ਸਿਧਾਂਤਕ ਕਮਿਊਨਿਸਟ ਲਹਿਰ ਹੀ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਲੋਕ ਲਾਮਬੰਦੀ ਲਈ ਸਹਾਈ ਸਿੱਧ ਹੋ ਸਕਦੀ ਹੈ-ਕਾ. ਅਰਸ਼ੀ <br/>
ਬੁਢਲਾਡਾ ਵਿਖੇ ਡੈਲੀਗੇਟ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਕਾ. ਹਰਦੇਵ ਸਿੰਘ ਅਰਸ਼ੀ | ਤਸਵੀਰ : ਟੋਨੀ ਬੁਢਲਾਡਾ<br/>
05-11-2025