ਝੁਨੀਰ, 5 ਦਸੰਬਰ (ਸੰਜੀਵ ਸਿੰਗਲਾ)-ਝੁਨੀਰ ਜ਼ੋਨ ਤੋਂ ਭਾਜਪਾ ਦੇ ਸੀਨੀਅਰ ਆਗੂ ਬਲਵਿੰਦਰ ਰਾਮ ਸਾਹਨੇਵਾਲੀ ਦੇ ਪੁੱਤਰ ਗੁਰਚਰਨ ਸਿੰਘ ਨੇ ਆਪਣੇ ਕਾਗ਼ਜ਼ ਦਾਖ਼ਲ ਕਰ ਕੇ ਚੋਣ ਪ੍ਰਚਾਰ ਆਰੰਭ ਕਰ ਦਿੱਤਾ ਹੈ | ਭਾਜਪਾ ਵਲੋਂ ਟਿਕਟ ਮਿਲਣ 'ਤੇ ਉਨ੍ਹਾਂ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਕਰੰਡੀ ਅਤੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ | ਗੁਰਚਰਨ ਸਿੰਘ ਨੇ ਕਿਹਾ ਕਿ ਲੋਕ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਅੱਕ ਚੁੱਕੇ ਹਨ ਤੇ ਇਸ ਵਾਰ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ | ਉਨ੍ਹਾਂ ਸਮੂਹ ਝੁਨੀਰ ਜ਼ੋਨ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਕੀਮਤੀ ਵੋਟ ਭਾਜਪਾ ਦੇ ਹੱਕ 'ਚ ਭੁਗਤਾ ਕੇ ਉਸ ਨੂੰ ਕਾਮਯਾਬ ਕਰਨ |