12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਮਾਨਸਾ 'ਚ ਬਾਬਾ ਸ੍ਰੀ ਖਾਟੂ ਸ਼ਿਆਮ ਮੰਦਰ ਦਾ ਨਿਰਮਾਣ ਕਾਰਜ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 06-12-2025
ਮਾਨਸਾ, 5 ਦਸੰਬਰ (ਮੋਹਿਤ ਬਾਂਸਲ)-ਸਥਾਨਕ ਸ਼ਹਿਰ 'ਚ ਸ੍ਰੀ ਸ਼ਿਆਮ ਸੇਵਾ ਮੰਡਲ ਟਰੱਸਟ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਖਾਟੂ ਸ਼ਿਆਮ ਮੰਦਰ ਦਾ ਨਿਰਮਾਣ ਕਾਰਜ ਧੂਮਧਾਮ ਤੇ ਸ਼ਰਧਾ ਨਾਲ ਭੂਮੀ ਪੂਜਨ ਕਰ ਕੇ ਸ਼ੁਰੂ ਕਰਵਾਇਆ ਗਿਆ | ਟਰੱਸਟ ਦੇ ਚੇਅਰਮੈਨ ਰਾਜੇਸ਼ ਲੀਲਾ ਤੇ ਪ੍ਰਧਾਨ ਮਨੀਸ਼ ਚੌਧਰੀ ਨੇ ਦੱਸਿਆ ਕਿ ਮੰਦਰ ਦੀ ਨੀਂਹ ਵੱਖ-ਵੱਖ ਦਿਸ਼ਾਵਾਂ ਵਿਚ ਰੱਖੀ ਗਈ ਹੈ | ਉਸਾਰੀ ਦੀ ਨੀਂਹ ਮਨੋਜ ਬਾਂਸਲ, ਤਰਸੇਮ ਚੰਦ ਪੱਪੂ, ਅਰੁਣਦੀਪ ਸਿੰਗਲਾ ਤੇ ਅਮਨਦੀਪ ਸਿੰਗਲਾ ਦੇ ਪਰਿਵਾਰਾਂ ਵਲੋਂ ਰੱਖੀ ਗਈ | ਭਜਨ ਗਾਇਕ ਬਬਲੀ ਸ਼ਰਮਾ ਨੇ ਬਾਬਾ ਸ੍ਰੀ ਖਾਟੂ ਸ਼ਿਆਮ ਦੇ ਭਜਨਾਂ ਦਾ ਗੁਣਗਾਨ ਕੀਤਾ, ਜਿਨ੍ਹਾਂ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ | ਮੰਡਲ ਦੇ ਸੈਕਟਰੀ ਅਜੈ ਬਾਂਸਲ ਤੇ ਖ਼ਜ਼ਾਨਚੀ ਮਨੀਸ਼ ਪਿੰਟੂ ਨੇ ਦੱਸਿਆ ਕਿ ਬਾਬਾ ਜੀ ਦੇ ਸਿੰਗਾਰ ਨੂੰ ਲਲੀਤ ਸਿੰਗਲਾ, ਰਵੀ ਬਾਂਸਲ ਤੇ ਮਨੋਜ ਕੁਮਾਰ ਵਲੋਂ ਸਜਾਇਆ ਗਿਆ | ਬਾਬਾ ਜੀ ਦਾ ਦਰਬਾਰ ਭਗਤਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ | ਵਾਇਸ ਪ੍ਰਧਾਨ ਪ੍ਰਦੀਪ ਬਾਂਸਲ ਨੇ ਦੱਸਿਆ ਕਿ ਇਸ ਮੌਕੇ ਸੰਗਤਾਂ ਲਈ ਭੰਡਾਰੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ, ਜਿਸ ਨੂੰ ਸੁਰਿੰਦਰ ਨੰਗਲੀਆ ਵਲੋਂ ਸੁਚਾਰੂ ਢੰਗ ਨਾਲ ਚਲਾਇਆ ਗਿਆ ਅਤੇ ਪਹੁੰਚੇ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਸਟੇਜ ਸਕੱਤਰ ਦੀ ਭੂਮਿਕਾ ਅਮਰ ਗਰਗ ਤੇ ਪਵਨ ਧੀਰ ਨੇ ਨਿਭਾਈ | ਟਰੱਸਟ ਦੇ ਸਮੂਹ ਮੈਂਬਰਾਂ ਨੇ ਪਹੁੰਚੇ ਸਾਰੇ ਸ਼ਰਧਾਲੂਆਂ ਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮਨੂ ਵਾਟਿਕਾ ਸਕੂਲ ਦੀ ਰਵਨੀਤ ਕੌਰ ਨੇ ਕਰਾਟੇ ਮੁਕਾਬਲੇ 'ਚੋਂ ਸਿਲਵਰ ਮੈਡਲ ਜਿੱਤਿਆ <br/> ਅਗਲੀ ਖ਼ਬਰ ਫਫੜੇ ਭਾਈਕੇ ਸਕੂਲ 'ਚ ਜ਼ਿਲ੍ਹਾ ਪੱਧਰੀ ਸਾਇੰਸ ਵਿਸ਼ੇ ਨਾਲ ਸੰਬੰਧਿਤ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ <br/>
Ad Position 24