ਸਰਦੂਲਗੜ੍ਹ, 23 ਦਸੰਬਰ (ਜੀ.ਐਮ ਅਰੋੜਾ)- ਦਾ ਇੰਨਲਾਈਟਡ ਡਿਗਰੀ ਕਾਲਜ ਝੁਨੀਰ ਦੀ ਵਿਦਿਆਰਥਣ ਵੀਰਪਾਲ ਕੌਰ ਨੇ ਗੰਗਾਨਗਰ ਵਿਖੇ 23 ਦਸੰਬਰ ਤੱਕ ਹੋਈ 14ਵੀਂ ਨੈਸ਼ਨਲ ਪੈਰਾ ਜੂਡੋ ਚੈਂਪੀਅਨਸ਼ਿਪ ਦੌਰਾਨ ਅੰਡਰ-52 'ਚੋਂ ਗੋਲਡ ਮੈਡਲ ਅਤੇ ਅੰਡਰ-48 'ਚੋਂ ਸਿਲਵਰ ਮੈਡਲ ਪ੍ਰਾਪਤ ਕੀਤਾ | ਇਸ ਤੋਂ ਪਹਿਲਾਂ ਵੀ ਵਿਦਿਆਰਥਣ ਨੇ ਲਖਨਊ ਵਿਖੇ ਹੋਏ ਮੁਕਾਬਲਿਆਂ 'ਚੋਂ ਗੋਲਡ, ਸਿਲਵਰ ਅਤੇ ਕਾਂਸੀ ਦਾ ਮੈਡਲ ਪ੍ਰਾਪਤ ਕੀਤਾ | ਪ੍ਰੋਫੈਸਰ ਗੁਰਦੀਪ ਸਿੰਘ ਤੇ ਕਾਲਜ ਦੀ ਸਮੁੱਚੀ ਮੈਨੇਜਮੈਂਟ ਨੇ ਵਿਦਿਆਰਥਣ ਨੂੰ ਕਾਲਜ ਪਹੁੰਚਣ 'ਤੇ ਵਧਾਈ ਦਿੱਤੀ ਅਤੇ ਕਾਲਜ ਵਲੋਂ ਵਿਦਿਆਰਥਣ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ |