ਮਾਨਸਾ, 24 ਦਸੰਬਰ (ਸ.ਰਿ.)- ਸਥਾਨਕ ਗਾਂਧੀ ਸਕੂਲ ਵਿਖੇ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ | ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ 'ਚ ਭਾਗ ਲੈ ਕੇ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਮਾਰਚ ਪਾਸਟ, ਵਾਰਮ ਅੱਪ ਅਤੇ ਖੇਡ ਮੁਕਾਬਲੇ ਖ਼ਾਸ ਆਕਰਸ਼ਨ ਦਾ ਕੇਂਦਰ ਰਹੇ | ਪਿ੍ੰਸੀਪਲ ਰਿੰਪਲ ਮੋਂਗਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਲਈ ਖੇਡ ਦਿਵਸ ਦਾ ਉਦੇਸ਼ ਵਿਦਿਆਰਥੀਆਂ 'ਚ ਅਨੁਸ਼ਾਸਨ, ਸਿਹਤ ਅਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ |