ਸਰਦੂਲਗੜ੍ਹ/ਜੋਗਾ, 25 ਦਸੰਬਰ (ਅਰੋੜਾ/ਘੜੈਲੀ)-ਪ੍ਰਦੂਸ਼ਣ ਰੋਕਥਾਮ ਬੋਰਡ ਦੀ ਟੀਮ ਵਲੋਂ ਐੱਸ. ਡੀ. ਓ. ਹਰਮਨਦੀਪ ਸਿੰਘ ਦੀ ਅਗਵਾਈ 'ਚ ਸਾਫ਼-ਸਫ਼ਾਈ ਅਤੇ ਕੂੜੇ ਦੇ ਯੋਗ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਨਗਰ ਪੰਚਾਇਤ ਸਰਦੂਲਗੜ੍ਹ ਅਤੇ ਐਮ.ਆਰ.ਐਫ. ਸੈਂਟਰ ਜੋਗਾ ਦਾ ਨਿਰੀਖਣ ਕੀਤਾ ਗਿਆ | ਉਨ੍ਹਾਂ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਕਰਨ ਵਾਲੇ ਕਰਮਚਾਰੀਆਂ ਨੂੰ ਕੂੜੇ ਦੇ ਸਹੀ ਨਿਬੇੜੇ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਠੋਸ ਰਹਿੰਦ-ਖੂੰਹਦ ਨੂੰ ਸਾੜਨ ਤੋਂ ਗੁਰੇਜ਼ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਰਹਿੰਦ ਖੂੰਹਦ ਨੂੰ ਸਾੜਨ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਜਿਸ ਨਾਲ ਸਾਹ ਅਤੇ ਫੇਫੜੇ ਦੀਆਂ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ | ਉਨ੍ਹਾਂ ਬਾਇਓਡੀਗਰੇਡੇਬਲ, ਨਾਨ-ਬਾਇਓਡੀਗਰੇਡੇਬਲ ਕੂੜੇ ਦੇ ਨਿਬੇੜੇ ਦੇ ਤਰੀਕਿਆਂ ਬਾਰੇ ਦੱਸਿਆ | ਟੀਮ ਵਲੋਂ ਕੂੜਾ ਕਰਕਟ ਦੇ ਸਹੀ ਨਿਪਟਾਰੇ ਲਈ ਢੁਕਵੇਂ ਵਿਗਿਆਨਕ ਤਰੀਕੇ ਅਪਣਾਉਣ ਲਈ ਕਿਹਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਿੱਲਾ ਤੇ ਸੁੱਕਾ ਕੂੜਾ ਅਲੱਗ ਅਲੱਗ ਕਰ ਕੇ ਹੀ ਪਾਉਣ |
ਪ੍ਰਦੂਸ਼ਣ ਰੋਕਥਾਮ ਬੋਰਡ ਦੀ ਟੀਮ ਵਲੋਂ ਸਰਦੂਲਗੜ੍ਹ ਤੇ ਜੋਗਾ 'ਚ ਸਫ਼ਾਈ ਦਾ ਨਿਰੀਖਣ <br/>
ਅਜੀਤ ਡੈਸਕ
26-12-2025