06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਕਿਸ਼ੋਰਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਚਲਾਇਆ ਜਾਵੇਗਾ 'ਜ਼ਿੰਦਗੀ ਜ਼ਿੰਦਾਬਾਦ ਪ੍ਰੋਜੈਕਟ'-ਡੀ.ਸੀ. <br/>

Ad Position 21
No active advertisement
ਅਜੀਤ ਡੈਸਕ 27-12-2025
ਮਾਨਸਾ, 26 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਕਿਸ਼ੋਰ ਉਮਰ ਵਾਲਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇੱਛੁਕ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ 'ਜ਼ਿੰਦਗੀ ਜ਼ਿੰਦਾਬਾਦ' ਨਾਂਅ ਹੇਠ ਵਿਸ਼ੇਸ਼ ਪ੍ਰੋਜੈਕਟ ਚਲਾਇਆ ਜਾਵੇਗਾ, ਜਿਸ ਲਈ ਪੁਲਿਸ, ਸਿੱਖਿਆ ਤੇ ਸਿਹਤ ਵਿਭਾਗ ਦਾ ਵੀ ਸਹਿਯੋਗ ਲਿਆ ਜਾਵੇਗਾ | ਇਹ ਪ੍ਰਗਟਾਵਾ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਪ੍ਰੋਜੈਕਟ ਦੇ ਮੱਦੇਨਜ਼ਰ ਯੂਥ ਕਲੱਬਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਾਲਜਾਂ ਤੇ ਯੂਥ ਕਲੱਬਾਂ 'ਚੋਂ ਜ਼ਿੰਦਗੀ ਦੇ ਮਾਰਗ ਦਰਸ਼ਕਾਂ ਦੀ ਚੋਣ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਲਈ ਕਾਲਜਾਂ 'ਚੋਂ 150 ਅਤੇ ਯੂਥ ਕਲੱਬਾਂ/ਸਮਾਜ ਸੇਵੀ ਸੰਸਥਾਵਾਂ ਤੋਂ 50 ਮੈਂਬਰ ਭਾਸ਼ਣ ਪ੍ਰਤੀਯੋਗਤਾ ਕਰਵਾ ਕੇ ਚੁਣੇ ਜਾਣਗੇ | ਚੁਣੇ ਗਏ 200 ਮੈਂਬਰਾਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੀ ਵਰਕਸ਼ਾਪ ਲਗਵਾ ਕੇ ਦੋਸਤਾਂ ਦੇ ਦਬਾਅ ਨੂੰ ਨਾ ਕਬੂਲ ਕਰ ਕੇ ਨਸ਼ੇ ਨੂੰ ਇਨਕਾਰ ਕਰਨ ਦੀ ਕਲਾ ਸਿਖਾਈ ਜਾਵੇਗੀ | ਪ੍ਰੋਜੈਕਟ ਕੋਆਰਡੀਨੇਟਰ ਰੁਪਿੰਦਰਜੀਤ ਸਿੰਘ ਨੇ ਕਿਹਾ ਕਿ ਛੋਟੀ ਉਮਰ ਦੇ ਕਿਸ਼ੋਰ ਬੱਚਿਆਂ ਨੂੰ ਨਸ਼ੇ ਦੀ ਲਤ ਜ਼ਿਆਦਾਤਰ ਦੋਸਤਾਂ ਕੋਲੋਂ ਲੱਗਦੀ ਹੈ, ਜਿੱਥੋਂ ਉਹ ਨਸ਼ੇ ਦੀ ਪਹਿਲੀ ਡੋਜ਼ ਲੈਂਦਾ ਹੈ | 83 ਫ਼ੀਸਦੀ ਨਸ਼ੇ ਦੀ ਲਤ ਦੋਸਤਾਂ ਦੇ ਦਬਾਅ ਹੇਠ ਲੱਗੀ ਪਾਈ ਗਈ ਹੈ | ਬੱਚਿਆਂ ਨੂੰ ਦੋਸਤਾਂ ਦੇ ਦਬਾਅ ਤੋਂ ਬਚਣ ਲਈ ਮਾਨਸਿਕ ਤੌਰ 'ਤੇ ਤਿਆਰ ਕੀਤਾ ਜਾਵੇਗਾ | ਇਸ ਦੀ ਕਾਮਯਾਬੀ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਇਸ ਪ੍ਰੋਜੈਕਟ ਨੂੰ ਜਨਤਕ ਮੁਹਿੰਮ ਬਣਾਇਆ ਜਾਵੇਗਾ | ਇਸ ਤੋਂ ਇਲਾਵਾ ਮਾਪਿਆਂ ਨੂੰ ਵੀ ਬੱਚਿਆਂ ਦੀ ਪਰਵਰਿਸ਼ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਉਹ ਵੀ ਆਪਣੇ ਬੱਚਿਆਂ ਦੀ ਹਰ ਅਵਸਥਾ ਨੂੰ ਸਕਾਰਤਮਿਕ ਤਰੀਕੇ ਨਾਲ ਸਮਝ ਕੇ ਨਸ਼ਾ ਰਹਿਤ ਸਮਾਜ ਸਿਰਜਣ 'ਚ ਅਹਿਮ ਭੂਮਿਕਾ ਨਿਭਾਅ ਸਕਣ | ਇਸ ਮੌਕੇ ਅਨੁਪਿ੍ਤਾ ਜੌਹਲ ਵਧੀਕ ਡਿਪਟੀ ਕਮਿਸ਼ਨਰ (ਜ) ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਵੀਂ ਵਾਰਡਬੰਦੀ ਨੇ ਮਾਨਸਾ ਵਾਸੀਆਂ ਨੂੰ ਘੁੰਮਣ-ਘੇਰੀਆਂ 'ਚ ਪਾਇਆ, ਲੋਕਾਂ 'ਚ ਰੋਸ <br/> ਅਗਲੀ ਖ਼ਬਰ ਗਲੋਬਲ ਡਿਸਕਵਰੀ ਸਕੂਲ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪ੍ਰਾਰਥਨਾ ਸਭਾ <br/>
Ad Position 24
No active advertisement