06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਤਾਲਮੇਲ ਸੰਘਰਸ਼ ਕਮੇਟੀ ਵਲੋਂ 30 ਦਾ ਧਰਨਾ ਮੁਲਤਵੀ <br/>

Ad Position 21
No active advertisement
ਅਜੀਤ ਡੈਸਕ 27-12-2025
ਮਾਨਸਾ, 26 ਦਸੰਬਰ (ਸ.ਰਿ.)-ਤਾਲਮੇਲ ਸੰਘਰਸ਼ ਕਮੇਟੀ ਵਲੋਂ ਜਲ ਘਰ ਪੰਚਾਇਤਾਂ ਨੂੰ ਸੌਂਪਣ ਦੇ ਮਾਮਲੇ ਸਬੰਧੀ ਐਕਸੀਅਨ ਨੰਬਰ-1 ਮਾਨਸਾ ਨਾਲ ਮੀਟਿੰਗ ਕੀਤੀ ਗਈ | ਕਨਵੀਨਰ ਜਨਕ ਸਿੰਘ ਫ਼ਤਿਹਪੁਰ, ਸਤਿਨਾਮ ਸਿੰਘ ਖਿਆਲਾ ਤੇ ਬੱਬੂ ਸਿੰਘ ਸਮਾਓਾ ਨੇ ਕਿਹਾ ਕਿ ਕੋਈ ਪੰਚਾਇਤ ਜਲ ਸਪਲਾਈ ਸਕੀਮਾਂ ਨੂੰ ਲੈਣ ਲਈ ਤਿਆਰ ਨਹੀਂ ਬਲਕਿ ਧੱਕੇ ਨਾਲ ਸਰਪੰਚਾਂ ਨੂੰ ਜਲ ਸਪਲਾਈ ਮਹਿਕਮਾ ਤਿਆਰ ਕਰ ਰਿਹਾ ਹੈ | ਇਸ ਦੌਰਾਨ ਐਕਸੀਅਨ ਨੇ ਭਰੋਸਾ ਦਿਵਾਇਆ ਕਿ ਪੰਚਾਇਤਾਂ ਨੂੰ ਮਿਲ ਕੇ ਮਸਲਾ ਹੱਲ ਕਰਵਾਇਆ ਜਾਵੇਗਾ | ਜਥੇਬੰਦੀ ਵਲੋਂ ਇਸ ਦੇ ਮੱਦੇਨਜ਼ਰ 30 ਦਸੰਬਰ ਨੂੰ ਲਗਾਇਆ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ | ਇਸ ਮੌਕੇ ਲਖਵੀਰ ਸਿੰਘ ਅਕਲੀਆ, ਜਗਦੇਵ ਸਿੰਘ ਕੋਟਲੀ, ਸੁਖਦੇਵ ਸਿੰਘ ਕੋਟਲੀ, ਗੁਰਲਾਲ ਸਿੰਘ ਕੋਟਲੀ, ਸੁਖਦੇਵ ਸਿੰਘ, ਦੀਦਾਰ ਸਿੰਘ ਖਾਰਾ, ਜਰਨੈਲ ਸਿੰਘ ਕੋਟਲੀ ਕਲਾਂ, ਬਲਰਾਜ ਸਿੰਘ ਮੌੜ, ਗੁਰਜੰਟ ਸਿੰਘ ਮੌੜ, ਦਰਸ਼ਨ ਸਿੰਘ ਨੰਗਲ ਕਲਾਂ, ਮਨਜੀਤ ਸਿੰਘ ਬਰਨਾਲਾ, ਸੁਖਵਿੰਦਰ ਸਿੰਘ ਧਰਮਪੁਰਾ, ਬਲਜੀਤ ਸਿੰਘ ਬਰਨਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਵਾਰਡਬੰਦੀ ਦੇ ਨਾਂਅ 'ਤੇ ਬੁਢਲਾਡਾ ਸ਼ਹਿਰ ਨੂੰ ਪਾੜਨ ਦੀ ਕੋਸ਼ਿਸ਼-ਨਗਰ ਸੁਧਾਰ ਸਭਾ <br/> ਅਗਲੀ ਖ਼ਬਰ ਸਰਦੂਲਗੜ੍ਹ ਪੁਲਿਸ ਨੇ ਨਸ਼ਾ ਤਸਕਰ ਦਾ ਘਰ ਅਤੇ ਕਾਰ ਫਰੀਜ਼ ਕੀਤੇ <br/>
Ad Position 24
No active advertisement