06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਐੱਨ.ਓ.ਸੀ. ਨਾ ਦੇਣ ਦੇ ਰੋਸ 'ਚ ਲਗਾਇਆ ਧਰਨਾ <br/>

Ad Position 21
No active advertisement
ਅਜੀਤ ਡੈਸਕ 27-12-2025
ਭੀਖੀ, 26 ਦਸੰਬਰ (ਬਲਕਾਰ ਸਿੰਘ ਸਹੋਤਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ ਪਿੰਡ ਅਤਲਾ ਕਲਾਂ ਦੇ ਕਿਸਾਨ ਨੂੰ ਐਕਸਿਸ ਬੈਂਕ ਬਰਾਂਚ ਭੀਖੀ ਵਲੋਂ ਲਿਮਟ ਦੀ ਪੂਰੀ ਰਕਮ ਭਰਨ ਉਪਰੰਤ ਵੀ ਐਨ.ਓ.ਸੀ. ਨਾ ਦੇਣ ਦੇ ਵਿਰੋਧ 'ਚ ਬਲਾਕ ਪ੍ਰਧਾਨ ਬਾਵਾ ਸਿੰਘ ਖੀਵਾ ਦੀ ਅਗਵਾਈ ਹੇਠ ਧਰਨਾ ਪ੍ਰਦਰਸ਼ਨ ਕੀਤਾ ਗਿਆ | ਸੂਬਾ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕਿਸਾਨ ਬੂਟਾ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਅਤਲਾ ਕਲਾਂ ਨੇ ਐਕਸਿਸ ਬੈਂਕ ਪਾਸੋਂ ਤਕਰੀਬਨ 3 ਸਾਲ ਪਹਿਲਾਂ 13 ਲੱਖ ਦਾ ਖੇਤੀਬਾੜੀ ਲੋਨ ਲਿਆ ਸੀ | ਉਸ ਵਲੋਂ ਤਕਰੀਬਨ 3 ਮਹੀਨੇ ਪਹਿਲਾਂ ਰਕਮ ਦਾ ਵਿਆਜ ਸਮੇਤ ਪੂਰਾ ਭੁਗਤਾਨ ਕਰ ਦਿੱਤਾ ਗਿਆ ਸੀ ਪਰ ਬੈਂਕ ਅਧਿਕਾਰੀਆਂ ਵਲੋਂ ਵਾਰ-ਵਾਰ ਗੇੜੇ ਲਾਉਣ 'ਤੇ ਵੀ ਉਸ ਨੂੰ ਐਨ.ਓ.ਸੀ ਸਰਟੀਫਿਕੇਟ ਨਾ ਦਿੱਤਾ ਗਿਆ ਤਾਂ ਬੇਵੱਸ ਬੂਟਾ ਸਿੰਘ ਵਲੋਂ ਜਥੇਬੰਦੀ ਕੋਲ ਪਹੁੰਚ ਕੀਤੀ ਗਈ | ਜਥੇਬੰਦੀ ਦੇ ਆਗੂਆਂ ਵਲੋਂ ਸਬੰਧਿਤ ਅਧਿਕਾਰੀਆਂ ਕੋਲ ਪਹੁੰਚ ਕਰਨ 'ਤੇ ਵੀ ਉਨ੍ਹਾਂ ਵਲੋਂ ਕੋਈ ਠੋਸ ਜਵਾਬਦੇਹੀ ਨਾ ਕੀਤੀ ਗਈ ਤਾਂ ਮਜਬੂਰਨ ਜਥੇਬੰਦੀ ਵਲੋਂ ਬੈਂਕ ਦਾ ਘਿਰਾਓ ਕੀਤਾ ਗਿਆ | ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਅਧਿਕਾਰੀਆਂ ਵਲੋਂ ਆਗੂਆਂ ਪਾਸ ਪਹੁੰਚ ਕੀਤੀ ਗਈ ਅਤੇ 10 ਦਿਨਾਂ ਦਾ ਸਮਾਂ ਲਿਆ ਗਿਆ | ਇਸ ਮੌਕੇ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀਬਾਘਾ, ਕਾਲਾ ਸਿੰਘ ਭੀਖੀ, ਸਿਕੰਦਰ ਸਿੰਘ ਖ਼ਿਆਲਾ, ਗੁਰਪ੍ਰੀਤ ਸਿੰਘ ਅਨੂਪਗੜ੍ਹ, ਅਵਤਾਰ ਸਿੰਘ ਅਤਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਅਤੇ ਮੈਡੀਕਲ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ <br/>
Ad Position 24
No active advertisement