16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਪਲਾਸਟਿਕ ਫ਼ੈਕਟਰੀ 'ਚ ਲੱਗੀ ਅੱਗ

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਬਰਨਾਲਾ, 27 ਦਸੰਬਰ (ਨਰਿੰਦਰ ਅਰੋੜਾ)-ਸਥਾਨਕ ਹੰਡਿਆਇਆ ਰੋਡ ਸਿੰਮੀ ਪੈਲੇਸ ਦੇ ਨਜ਼ਦੀਕ ਬੀਤੀ ਰਾਤ ਪਲਾਸਟਿਕ ਦੀ ਫ਼ੈਕਟਰੀ ਵਿਖੇ ਅੱਗ ਲੱਗ ਗਈ ਅਤੇ ਮੌਕੇ 'ਤੇ ਪਹੁੰਚ ਫਾਇਰ ਟੀਮ ਨੇ ਅੱਗ 'ਤੇ ਕਾਬੂ ਪਾਇਆ | ਜਿਸ ਕਾਰਨ ਜਾਨੀ ਅਤੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ | ਜਾਣਕਾਰੀ ਦਿੰਦਿਆਂ ਸੰਦੀਪ ਗਰਗ ਨੇ ਦੱਸਿਆ ਕਿ ਕਰੀਬ ਰਾਤ 8 ਵਜੇ ਆਂਢ ਗੁਆਂਢ 'ਚੋਂ ਫ਼ੋਨ ਆਇਆ ਕਿ ਤੁਹਾਡੀ ਫ਼ੈਕਟਰੀ ਵਿਖੇ ਅੱਗ ਲੱਗ ਗਈ ਹੈ | ਅਸੀਂ ਤੁਰੰਤ ਫਾਇਰ ਬਿ੍ਗੇਡ ਦਫ਼ਤਰ ਵਿਖੇ ਫ਼ੋਨ ਕੀਤਾ ਅਤੇ ਮੌਕਾ ਪਰ ਹੀ ਫਾਇਰ ਅਫ਼ਸਰ ਜਸਪ੍ਰੀਤ ਸਿੰਘ ਬਾਠ ਦੀ ਅਗਵਾਈ ਹੇਠ ਫਾਇਰ ਟੀਮ ਦੋ ਗੱਡੀਆਂ ਸਮੇਤ ਪਹੁੰਚ ਗਈ ਅਤੇ ਮੌਕਾ ਪਰ ਹੀ ਅੱਗ 'ਤੇ ਕਾਬੂ ਪਾ ਲਿਆ ਗਿਆ | ਫਾਇਰ ਬਿ੍ਗੇਡ ਟੀਮ ਦੀ ਮਿਹਨਤ ਸਦਕਾ ਹੀ ਜਾਨੀ ਤੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ | ਇਸ ਮੌਕੇ ਫਾਇਰ ਟੀਮ ਦੇ ਗੁਰਪਿੰਦਰ ਸਿੰਘ, ਗੁਰਜੰਟ ਸਿੰਘ, ਅਮਨਦੀਪ ਸਿੰਘ, ਧਰਮਪ੍ਰੀਤ ਸਿੰਘ, ਮੁਕਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਢਿੱਲੀ ਕਾਰਗੁਜ਼ਾਰੀ ਅਤੇ ਅਪਰਾਧ ਨਾ ਠੱਲ੍ਹ ਸਕਣ ਦੇ ਦੋਸ਼ਾਂ ਤਹਿਤ ਥਾਣਾ ਸੰਗਤ ਦਾ ਐੱਸ.ਐੱਚ.ਓ. ਮੁਅੱਤਲ... ਅਗਲੀ ਖ਼ਬਰ ਸਾਹਿੱਤ ਸਭਾ ਜ਼ੀਰਾ ਦੀ ਮੀਟਿੰਗ ਵਿਚ ਚੱਲਿਆ ਰਚਨਾਵਾਂ ਦਾ ਦੌਰ <br/>
Ad Position 24