29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਬੁਢਲਾਡਾ ਤੋਂ ਕਣਕਵਾਲ ਸੰਪਰਕ ਸੜਕ ਦੇ ਹੁਣ ਜਲਦ ਬਣਨ ਦੀ ਆਸ ਬੱਝੀ

Ad Position 21
No active advertisement
ਅਜੀਤ ਡੈਸਕ 30-12-2025

ਵਿਧਾਇਕ ਬੁੱਧ ਰਾਮ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਾਰਵਾਈ ਤੇਜ਼
ਬੁਢਲਾਡਾ, 29 ਦਸੰਬਰ (ਸਵਰਨ ਸਿੰਘ ਰਾਹੀ)-ਬੁਢਲਾਡਾ ਤੋਂ ਕਣਕਵਾਲ ਵਾਇਆ ਬੱਛੋਆਣਾ-ਦੋਦੜਾ ਸੰਪਰਕ ਸੜਕ ਦੇ ਹੁਣ ਜਲਦ ਬਣਨ ਦੀ ਆਸ ਬੱਝੀ ਹੈ ਕਿਉਂਕਿ ਇਸ ਸਬੰਧੀ ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰ ਕੇ ਪਰਤੇ ਹਲਕਾ ਵਿਧਾਇਕ ਬੁੱਧ ਰਾਮ ਵਲੋਂ ਇਸ ਸੜਕ ਸਮੇਤ ਬੁਢਲਾਡਾ ਤੋਂ ਕੁਲਾਣਾ-ਸੈਦੇਵਾਲਾ ਸੜਕ ਬਣਾਉਣ, ਬਰੇਟਾ ਵਿਖੇ ਪਸ਼ੂ ਮੇਲੇ ਵਾਲੀ 15 ਏਕੜ ਜ਼ਮੀਨ ਅਨਾਜ ਮੰਡੀ ਨੂੰ ਦੇਣ ਅਤੇ ਆਈ ਟੀ ਆਈ ਬੁਢਲਾਡਾ ਦੇ ਨਵੀਨੀਕਰਨ ਲਈ ਜਲਦੀ ਟੈਂਡਰ ਲਗਵਾਉਣ ਆਦਿ ਮੰਗਾਂ ਸਬੰਧੀ ਮੁੱਖ ਮੰਤਰੀ ਨੂੰ ਜਾਣੂ ਕਰਵਾ ਕੇ ਤੁਰੰਤ ਹੱਲ ਕਰਨ ਲਈ ਅਪੀਲ ਕੀਤੀ ਗਈ ਸੀ | ਵਿਧਾਇਕ ਨੇ ਦੱਸਿਆ ਕਿ ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਨੂੰ ਹੜ੍ਹ ਪੀੜਤਾਂ ਲਈ 'ਮੁੱਖ ਮੰਤਰੀ. ਰੰਗਲਾ ਪੰਜਾਬ ਮਿਸ਼ਨ ਫ਼ੰਡ' ਲਈ ਹਲਕੇ ਦੀਆਂ ਪੰਚਾਇਤਾਂ, ਵਾਪਾਰੀ ਵਰਗ, ਸਵੈ ਇੱਛੁਕ ਦਾਨੀ ਸੱਜਣਾਂ, ਆਪਣੀ 1 ਮਹੀਨੇ ਦੀ ਤਨਖ਼ਾਹ ਸਮੇਤ 10 ਲੱਖ 86 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ ਕੀਤਾ | ਵਿਧਾਇਕ ਨੇ ਦੱਸਿਆ ਕਿ ਮੌਜੂਦਾ ਸਾਲ ਦੌਰਾਨ ਪੰਜਾਬ ਸਰਕਾਰ ਵਲੋਂ ਬੁਢਲਾਡਾ ਹਲਕੇ 'ਚ ਨਹਿਰੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਜ਼ਮੀਨਦੋਜ਼ ਪਾਈਪਾਂ ਪਾਉਣ ਅਤੇ ਹਲਕੇ ਦੇ ਪਿੰਡਾਂ ਤੇ ਸ਼ਹਿਰਾਂ ਦੇ ਚੁਤਰਫ਼ਾ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਦਿੱਤੀਆਂ ਗਈਆਂ ਹਨ ਅਤੇ ਅੱਗੇ ਤੋਂ ਵੀ ਇਲਾਕੇ ਦੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ (ਉਗਰਾਹਾਂ) ਨੇ ਪਿੰਡਾਂ 'ਚ ਕੀਤੇ ਮੋਟਰਸਾਈਕਲ ਮਾਰਚ ਅਗਲੀ ਖ਼ਬਰ ਕਾਂਗਰਸ ਭਵਨ ਫ਼ਿਰੋਜਪੁਰ ਛਾਉਣੀ ਵਿਖੇ ਆਸ਼ੂ ਬੰਗੜ ਨੇ ਅਦਾ ਕੀਤੀ ਝੰਡੇ ਦੀ ਰਸਮ <br/> ਭਾਰਤੀ ਰਾਸ਼ਟਰੀ ਕਾਂਗਰਸ ਦਾ...
Ad Position 24