ਫਗਵਾੜਾ, 31 ਮਈ (ਪੱਤਰ ਪ੍ਰੇਰਕ)-ਬੀਤੀ ਰਾਤ ਚੋਰਾਂ ਨੇ ਇੱਕ ਇਲੈਕਟ੍ਰੀਕਲ ਸਟੋਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਭਗਵਤੀ ਇਕੈਲਟ੍ਰੀਕਲ ਦੇ ਮਾਲਕ ਰਜੇਸ਼ ਗੁਪਤਾ ਨੇ ਦੱਸਿਆ ਕਿ ਉਸ ਦੀ ਨਿਊ ਦਾਣਾ ਮੰਡੀ 'ਚ ਦੁਕਾਨ ਹੈ ਤੇ ਅੱਜ ਸਵੇਰੇ ਜਦੋਂ ਉਹ ਦੁਕਾਨ 'ਤੇ ਆਇਆ ਤਾਂ ਤਾਲੇ ਟੁੱਟੇ ਹੋਏ ਸਨ ਤੇ ਅੰਦਰੋਂ ਬਿਜਲੀ ਦਾ ਸਾਮਾਨ ਤੇ ਗੱਲੇ 'ਚੋਂ ਨਕਦੀ ਚੋਰੀ ਸੀ ਜਿਸ ਨਾਲ ਉਸ ਦਾ ਕਰੀਬ 40 ਤੋਂ 50 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ | ਇਸੇ ਤਰ੍ਹਾਂ ਬੰਗਾ ਰੋਡ 'ਤੇ ਸੰਜੇ ਨੇ ਦੱਸਿਆ ਕਿ ਉਸ ਦੀ ਦੁਕਾਨ ਦੇ ਸ਼ਟਰ ਦਾ ਤਾਲਾ ਵੀ ਟੁੱਟਾ ਹੋਇਆ ਸੀ ਤੇ ਅੰਦਰੋਂ ਡੀ. ਵੀ. ਆਰ ਚੋਰੀ ਸੀ | ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ |