ਕਪੂਰਥਲਾ, 31 ਮਈ (ਅਮਰਜੀਤ ਕੋਮਲ)-ਭਾਜਪਾ ਵਲੋਂ ਅੱਜ ਕਪੂਰਥਲਾ ਵਿਧਾਨ ਸਭਾ ਹਲਕੇ ਦੇ ਪਿੰਡ ਖੋਜੇਵਾਲ ਦੇ ਬੂਥ ਨੰਬਰ 46 ਵਿਚ ਭਾਜਪਾ ਦੇ ਮੰਡਲ ਪ੍ਰਧਾਨ ਸਰਬਜੀਤ ਸਿੰਘ ਦਿਓਲ ਦੀ ਅਗਵਾਈ ਵਿਚ ਕੈਂਪ ਲਗਾਇਆ ਗਿਆ | ਜਿਸ ਵਿਚ ਮੌਕੇ 'ਤੇ 127 ਲੋਕਾਂ ਦੇ ਆਯੂਸ਼ਮਾਨ ਭਾਰਤ ਯੋਜਨਾ ਕਾਰਡ, ਈ-ਸ਼ਰਮ ਕਾਰਡ, ਪੈਨਸ਼ਨ ਦੇ ਕਾਰਡ, ਪ੍ਰਧਾਨ ਮੰਤਰੀ ਉੱਜਵਲ ਯੋਜਨਾ ਤਹਿਤ ਮੁਫ਼ਤ ਸਿਲੰਡਰ ਪ੍ਰਦਾਨ ਕਰਨ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤੇ ਹੋਰ ਕੇਂਦਰੀ ਸਕੀਮਾਂ ਸਬੰਧੀ ਕਾਰਡ ਬਣਾਏ ਗਏ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕੇਂਦਰ ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਪਾਰਟੀ ਦੀ ਕੋਸ਼ਿਸ਼ ਹੈ ਕਿ ਕੇਂਦਰੀ ਸਕੀਮਾਂ ਦਾ ਵੱਧ ਤੋਂ ਵੱਧ ਲੋਕਾਂ ਤੱਕ ਲਾਭ ਪਹੁੰਚਾਇਆ ਜਾਵੇ ਤੇ ਇਸੇ ਆਸ਼ੇ ਨੂੰ ਮੁੱਖ ਰੱਖ ਕੇ ਭਾਜਪਾ ਵਲੋਂ ਕਪੂਰਥਲਾ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਖੇਤਰਾਂ ਵਿਚ ਇਸ ਤਰ੍ਹਾਂ ਦੇ ਕੈਂਪ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਹ ਕੈਂਪ ਕਪੂਰਥਲਾ ਸ਼ਹਿਰ ਦੇ ਵੱਖ-ਵੱਖ ਬੂਥਾਂ 'ਤੇ ਵੀ ਲਗਾਏ ਜਾਣਗੇ | ਇਸ ਮੌਕੇ ਪਿੰਡ ਦੇ ਸਰਪੰਚ ਸਿਮਰਨਜੀਤ ਸਿੰਘ ਦਿਓਲ, ਭਜਨ ਲਾਲ, ਫ਼ਕੀਰ ਸਿੰਘ, ਮੀਨਾ ਕੁਮਾਰ, ਸਪਨਾ ਰਾਣੀ, ਧਰਮਜੀਤ ਕੌਰ, ਨਿਰਮਲ ਲਾਲ, ਰਜਿੰਦਰ ਪ੍ਰਸ਼ਾਦ (ਸਾਰੇ ਪੰਚਾਇਤ ਮੈਂਬਰ), ਸਾਬਕਾ ਸਰਪੰਚ ਸ਼ਿੰਦਰ ਸਿੰਘ, ਸਰਪੰਚ ਮਨਮੋਹਨ ਸਿੰਘ, ਬਿੰਦਰਪਾਲ, ਮਨੀਸ਼ ਕੁਮਾਰ ਪੁਆਰ, ਰਕੇਸ਼ ਕੁਮਾਰ, ਰਾਜ ਕੁਮਾਰ ਰਾਜੂ, ਧਰਮਵੀਰ ਪੁਆਰ, ਬਲਬੀਰ ਸਿੰਘ, ਹੰਸਰਾਜ ਪੁਆਰ, ਰੇਸ਼ਮ ਲਾਲ, ਵਿਜੇ ਕੁਮਾਰ, ਅਸ਼ਵਨੀ ਤੁਲੀ, ਸਨੀ ਬੈਂਸ ਮਨਰਾਜ ਸਿੰਘ ਦਿਓਲ, ਹਨੀ ਕੁਮਾਰ ਆਦਿ ਹਾਜ਼ਰ ਸਨ |