03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਬਾਬਾ ਬਿੱਲੇ ਸ਼ਾਹ ਦੀ ਬਾਰ੍ਹਵੀਂ ਬਰਸੀ ਸ਼ਰਧਾ ਨਾਲ ਮਨਾਈ

Ad Position 21
No active advertisement
ਅਜੀਤ ਡੈਸਕ 01-06-2025
ਸੁਲਤਾਨਪੁਰ ਲੋਧੀ, 31 ਮਈ (ਨਰੇਸ਼ ਹੈਪੀ)-ਅਲਮਸਤ ਬਾਬਾ ਬਿੱਲੇ ਸ਼ਾਹ ਸਰਕਾਰ ਦੀ ਬਾਰ੍ਹਵੀਂ ਸਾਲਾਨਾ ਬਰਸੀ ਕਪੂਰਥਲਾ ਰੋਡ 'ਤੇ ਪੈਟਰੋਲ ਪੰਪ ਦੇ ਪਿਛਲੇ ਪਾਸੇ ਦਰਬਾਰ 'ਤੇ ਐਨ. ਆਰ. ਆਈ. ਵੀਰਾਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵਲੋਂ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਬੀਤੀ ਰਾਤ ਮਹਿੰਦੀ ਦੀ ਰਸਮ ਹੋਈ | ਦਰਬਾਰ ਨੂੰ ਰੰਗ ਬਰੰਗੀਆਂ ਰੌਸ਼ਨੀਆਂ ਨਾਲ ਸਜਾਇਆ ਗਿਆ ਸੀ | ਪ੍ਰਬੰਧਕ ਕਮੇਟੀ ਵਲੋਂ ਦਰਬਾਰ 'ਤੇ ਝੰਡਾ ਤੇ ਚਾਦਰ ਚੜ੍ਹਾਉਣ ਦੀ ਰਸਮ ਨਿਭਾਈ ਗਈ | ਉਪਰੰਤ ਅਤੁੱਟ ਭੰਡਾਰਾ ਵਰਤਾਇਆ | ਰਾਤ ਸਮੇਂ ਪ੍ਰਸਿੱਧ ਕੱਵਾਲ ਸਰਬਜੀਤ ਨੇ ਕੱਵਾਲੀਆਂ ਪੇਸ਼ ਕਰਕੇ ਦਰਬਾਰ 'ਤੇ ਹਾਜ਼ਰੀ ਲਗਵਾਈ | ਵੱਡੀ ਗਿਣਤੀ 'ਚ ਸੰਗਤਾਂ ਦੇ ਦਰਬਾਰ 'ਤੇ ਹਾਜ਼ਰੀ ਭਰੀ | ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਸੀ ਭਾਰਤੀਆਂ ਤੋਂ ਇਲਾਵਾ ਮੇਲੇ 'ਚ ਸਹਿਯੋਗ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਐਨ. ਆਰ. ਆਈ. ਕਪਿਲ ਪੁਰੀ, ਟੁਨਿਸ ਥਿੰਦ, ਅਜੇ ਕੁਮਾਰ ਕੰਡਾ, ਦੀਪਕ ਕੁਮਾਰ, ਰਵੀ ਧੀਰ, ਸ਼ਾਮਾ, ਅਖਿਲ ਕੁਮਾਰ, ਮਿਸਟਰ ਡੋਗਰਾ, ਗੋਬਿੰਦਾ, ਹੈਪੀ, ਵਿਕੀ ਦੁਆਬੀਆ, ਵਿਪਨ ਕੁਮਾਰ, ਨਰਿੰਦਰ ਕੁਮਾਰ, ਕਾਕਾ ਠੁਕਰਾਲ, ਪਵਨ ਕੁਮਾਰ, ਹਰੀ ਰਾਮ, ਸ਼ਾਮ ਪਸ਼ੋਰੀ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਵਿਚ ਕਰਵਾਏ ਕਵਿਤਾ ਪਾਠ ਮੁਕਾਬਲੇ 'ਚ ਸ਼ੇਖੂਪੁਰ ਸਕੂਲ ਦਾ ਮਨਜੋਤ ਸਿੰਘ ਪਹਿਲੇ ਸਥਾਨ 'ਤੇ ਰਿਹਾ ਅਗਲੀ ਖ਼ਬਰ ਨਗਰ ਨਿਗਮ ਵਲੋਂ 'ਪਲਾਸਟਿਕ ਪਿੱਕ ਅਪ' ਮੁਹਿੰਮ ਦੀ ਸ਼ੁਰੂਆਤ
Ad Position 24