03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਡੀ.ਏ.ਵੀ. ਕਾਲਜ ਵਿਚ ਕਰਵਾਏ ਕਵਿਤਾ ਪਾਠ ਮੁਕਾਬਲੇ 'ਚ ਸ਼ੇਖੂਪੁਰ ਸਕੂਲ ਦਾ ਮਨਜੋਤ ਸਿੰਘ ਪਹਿਲੇ ਸਥਾਨ 'ਤੇ ਰਿਹਾ

Ad Position 21
No active advertisement
ਅਜੀਤ ਡੈਸਕ 01-06-2025
ਕਪੂਰਥਲਾ, 31 ਮਈ (ਵਿਸ਼ੇਸ਼ ਪ੍ਰਤੀਨਿਧ)-ਡੀ.ਏ.ਵੀ. ਕਾਲਜ ਜਲੰਧਰ ਦੇ ਜਿਆਲੋਜੀ ਵਿਭਾਗ ਵਲੋਂ ਜੈਵਿਕ ਵਿਭਿੰਨਤਾ ਸਬੰਧੀ ਕਰਵਾਏ ਗਏ ਸਮਾਗਮ 'ਚ ਸਰਕਾਰੀ ਐਲੀਮੈਂਟਰੀ ਸੈਲਫਮੇਡ ਸਮਾਰਟ ਸਕੂਲ ਸ਼ੇਖੂਪੁਰ ਦੇ ਵਿਦਿਆਰਥੀਆਂ ਨੇ ਅਧਿਆਪਕਾ ਰਚਨਾ ਪੁਰੀ ਤੇ ਮਮਤਾ ਦੇਵੀ ਦੀ ਦੇਖ ਰੇਖ ਹੇਠ ਜੈਵਿਕ ਵਿਭਿੰਨਤਾ ਸਬੰਧੀ ਕਰਵਾਏ ਗਏ ਕਵਿਤਾ ਪਾਠ ਦੇ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕਵਿਤਾ ਪਾਠ ਮੁਕਾਬਲੇ ਵਿਚ ਸਕੂਲ ਦੇ ਵਿਦਿਆਰਥੀ ਮਨਜੋਤ ਸਿੰਘ ਪਹਿਲਾ, ਅਭੇ ਕੁਮਾਰ ਦੂਜਾ ਤੇ ਹਰਸ਼ ਕੁਮਾਰ ਤੀਜਾ ਸਥਾਨ ਹਾਸਲ ਕੀਤਾ | ਰਾਘਵ ਤੇ ਮਨਪ੍ਰੀਤ ਨੂੰ ਹੌਂਸਲਾ ਅਫਜਾਈ ਇਨਾਮ ਨਾਲ ਨਿਵਾਜਿਆ ਗਿਆ | ਡੀ.ਏ.ਵੀ. ਕਾਲਜ ਦੇ ਪਿ੍ੰਸੀਪਲ ਡਾ. ਰਜੇਸ਼ ਕੁਮਾਰ ਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਪੁਨੀਤ ਪੁਰੀ ਡੀ.ਬੀ.ਟੀ. ਡੀਨ ਤੇ ਮੁਖੀ ਜਿਆਲੋਜੀ ਵਿਭਾਗ ਡੀ.ਏ.ਵੀ. ਕਾਲਜ ਦੀ ਦੇਖ ਰੇਖ ਹੇਠ ਕਰਵਾਏ ਸਮਾਗਮ 'ਚ ਡਾ. ਏ.ਐਸ. ਸੂਦਨ ਪ੍ਰੋਫੈਸਰ ਡਿਪਾਰਟਮੈਂਟ ਆਫ਼ ਬੋਟੈਨੀਕਲ ਐਂਡ ਇਨਵਾਇਰਮੈਂਟਲ ਸਟੱਡੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਮੁੱਖ ਮਹਿਮਾਨ ਵਜੋਂ ਤੇ ਡਾ. ਆਦਰਸ਼ ਪਾਲ ਵਿੱਗ ਸਾਬਕਾ ਚੇਅਰਮੈਨ ਪ੍ਰਦੂਸ਼ਣ ਕੰਟਰੋਲ ਬੋਰਡ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਕਵਿਤਾ ਪਾਠ ਮੁਕਾਬਲੇ 'ਚ ਸ਼ੇਖੂਪੁਰ ਸਕੂਲ ਦੇ ਵੱਖ-ਵੱਖ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪਿ੍ੰਸੀਪਲ ਡਾ. ਰਜੇਸ਼ ਕੁਮਾਰ ਤੇ ਡੀਨ ਡਾ. ਪੁਨੀਤ ਪੁਰੀ ਨੇ ਇਨਾਮ ਤਕਸੀਮ ਕੀਤੇ | ਬੀ.ਪੀ.ਈ.ਓ. ਰਜੇਸ਼ ਕੁਮਾਰ ਤੇ ਸੈਂਟਰ ਹੈੱਡ ਟੀਚਰ ਜੈਮਲ ਸਿੰਘ ਨੇ ਕਵਿਤਾ ਪਾਠ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਗਾਈਡ ਅਧਿਆਪਕਾ ਰਚਨਾ ਪੁਰੀ ਤੇ ਮਮਤਾ ਦੇਵੀ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਐਸ. ਡੀ. ਸਕੂਲ ਦੇ ਵੱਖ-ਵੱਖ ਜਮਾਤਾਂ ਦੇ ਹੋਣਹਾਰ ਬੱਚਿਆਂ ਦਾ ਸਨਮਾਨ ਅਗਲੀ ਖ਼ਬਰ ਬਾਬਾ ਬਿੱਲੇ ਸ਼ਾਹ ਦੀ ਬਾਰ੍ਹਵੀਂ ਬਰਸੀ ਸ਼ਰਧਾ ਨਾਲ ਮਨਾਈ
Ad Position 24