05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਵਿਆਹ ਦੇ ਝਾਂਸੇ 'ਚ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਅਣਪਛਾਤਿਆਂ ਵਿਰੁੱਧ ਕੇਸ ਦਰਜ

Ad Position 21
No active advertisement
ਅਜੀਤ ਡੈਸਕ 02-06-2025
ਕਪੂਰਥਲਾ, 1 ਜੂਨ (ਸਡਾਨਾ)-ਵਿਆਹ ਦੇ ਝਾਂਸੇ 'ਚ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਮਾਮਲੇ ਸਬੰਧੀ ਸਦਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਪਰਵਿੰਦਰ ਕੌਰ ਵਾਸੀ ਫੱਤੂਢੀਂਗਾ ਹਾਲ ਵਾਸੀ ਲੱਖਣ ਖ਼ੁਰਦ ਨੇ ਦੱਸਿਆ ਕਿ ਉਸ ਦੀ ਲੜਕੀ ਖੀਰਾਂਵਾਲੀ ਆਈ.ਟੀ.ਆਈ. ਵਿਖੇ ਪੜ੍ਹਦੀ ਸੀ ਤੇ ਬੀਤੀ 26 ਅਪ੍ਰੈਲ ਨੂੰ ਉਹ ਸ਼ਾਮ ਦੇ ਸਮੇਂ ਬਿਨ੍ਹਾਂ ਕੁੱਝ ਦੱਸੇ ਘਰੋਂ ਚਲੀ ਗਈ, ਜਿਸ ਦੀ ਅਸੀਂ ਕਾਫ਼ੀ ਭਾਲ ਕਰਦੇ ਰਹੇ, ਜਿਸ ਦਾ ਸਾਨੂੰ ਕੁੱਝ ਪਤਾ ਨਹੀਂ ਲੱਗਾ | ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਕੋਈ ਵਿਅਕਤੀ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ | ਸਦਰ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਲੜਕੀ ਦੀ ਭਾਲ ਆਰੰਭ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਮੋਬਾਈਲ 'ਚੋਂ ਬੱਚਿਆਂ ਸੰਬੰਧੀ ਅਸ਼ਲੀਲ ਸਮੱਗਰੀ ਮਿਲਣ ਦੇ ਮਾਮਲੇ 'ਚ ਇਕ ਵਿਰੁੱਧ ਕੇਸ ਦਰਜ ਅਗਲੀ ਖ਼ਬਰ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਗਿ੍ਫ਼ਤਾਰ
Ad Position 24