ਸੁਲਤਾਨਪੁਰ ਲੋਧੀ, 1 ਜੂਨ (ਨਰੇਸ਼ ਹੈਪੀ)-ਸ਼੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਰੇਨੂੰ ਅਰੋੜਾ ਦੀ ਅਗਵਾਈ ਵਿਚ ਕੇ ਜੀ ਵਿੰਗ, ਪ੍ਰਾਇਮਰੀ ਵਿੰਗ ਤੇ ਮਿਡਲ ਵਿੰਗ ਦੇ ਵਿਦਿਆਰਥੀਆਂ ਲਈ ਤਿੰਨ ਰੋਜ਼ਾ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ | ਕੈਂਪ 'ਚ ਵੱਖ-ਵੱਖ ਗਤੀਵਿਧੀਆਂ ਜਿਵੇਂ ਆਰਟ ਐਂਡ ਕਰਾਫ਼ਟ, ਡਾਂਸ, ਫਨ ਵਿਦ ਸਾਇੰਸ ਐਂਡ ਮੈਥ, ਲਿਟਰੇਸੀ, ਕੁਕਿੰਗ ਵਿਦਆਊਟ ਫਾਇਰ, ਕਵਿਤਾ ਉਚਾਰਨ ਅਤੇ ਸਪੋਰਟਸ ਆਦਿ ਕਈ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ 'ਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜ: ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ, ਡਾਇਰੈਕਟਰ ਸਕੂਲ ਇੰਜ: ਹਰਨਿਆਮਤ ਕੌਰ, ਪ੍ਰਸ਼ਾਸਕ ਇੰਜ: ਨਿਮਰਤਾ ਕੌਰ ਤੇ ਪਿ੍ੰਸੀਪਲ ਰੇਨੂੰ ਅਰੋੜਾ ਨੇ ਸਮਰ ਕੈਂਪ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ |