ਫਗਵਾੜਾ 1 ਜੂਨ (ਅਸ਼ੋਕ ਕੁਮਾਰ ਵਾਲੀਆ)- ਜੀ.ਡੀ.ਆਰ ਕਾਨਵੈਂਟ ਸੀ.ਸੈ. ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਪੀ.ਟੀ.ਐਮ ਦੇ ਅਵਸਰ 'ਤੇ 'ਤੰਬਾਕੂ ਨਿਵਾਰਨ ਦਿਵਸ' ਸੰਬੰਧੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ ਆਏ ਹੋਏ ਮਾਪਿਆਂ ਨੂੰ ਤੰਬਾਕੂ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਗਿਆ | ਇਸ ਪ੍ਰਦਰਸ਼ਨੀ ਰਾਹੀਂ ਬੱਚਿਆਂ ਨੇ ਮਾਪਿਆਂ ਨੂੰ ਦੱਸਿਆ ਕਿ ਤੰਬਾਕੂ ਇਕ ਅਜਿਹਾ ਜਹਿਰ ਹੈ ਜੋ ਸਿਰਫ਼ ਸਰੀਰ ਨੂੰ ਹੀ ਨਹੀਂ, ਸਾਰੇ ਸਮਾਜ ਨੂੰ ਨਸ਼ਟ ਕਰ ਰਿਹਾ ਹੈ | ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਹਰ ਸਾਲ ਲਗਭਗ 80 ਲੱਖ ਲੋਕ ਤੰਬਾਕੂ ਨਾਲ ਸਬੰਧਿਤ ਬਿਮਾਰੀਆਂ ਕਾਰਨ ਆਪਣੀਆਂ ਜਾਨਾਂ ਗੁਆ ਦਿੰਦੇ ਹਨ | ਇਸ ਸਬੰਧੀ ਬੱਚਿਆਂ ਨੇ ਆਪਣੇ ਹੱਥੀਂ ਪੋਸਟਰ ਬਣਾ ਕੇ ਮਾਪਿਆਂ ਨੂੰ ਜਾਗਰੂਕ ਕੀਤਾ | ਸਕੂਲ ਦੇ ਪਿ੍ੰਸੀਪਲ ਮਾਧਵੀ ਨੇ ਮਾਪਿਆਂ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਸਾਨੂੰ ਇਹ ਸਮਝਣਾ ਪਵੇਗਾ ਕਿ ਤੰਬਾਕੂ ਦੀ ਲਤ ਸਿਰਫ਼ ਇੱਕ ਆਦਤ ਨਹੀਂ ਹੈ, ਸਗੋਂ ਇੱਕ ਬਿਮਾਰੀ ਹੈ ਜਿਸ ਨਾਲ ਲੜਨ ਦੀ ਲੋੜ ਹੈ |