ਕਪੂਰਥਲਾ, 1 ਜੂਨ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਦੀ ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਗੁਰਦੁਆਰਾ ਅਰਬਨ ਅਸਟੇਟ ਕਪੂਰਥਲਾ ਵਿਖੇ ਪੰਥ ਦੀ ਸਿਰਮੌਰ ਸ਼ਖ਼ਸੀਅਤ ਤੇ ਸਾਬਕਾ ਮਾਲ ਮੰਤਰੀ ਪੰਜਾਬ ਸਰਦਾਰ ਆਤਮਾ ਸਿੰਘ ਤੇ ਮਾਤਾ ਤੇਜ ਕੌਰ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਤੋਂ ਬਾਅਦ ਭਾਈ ਲਾਲਜੀਤ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਤੇ ਬਾਅਦ ਵਿਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਅਰਦਾਸ ਕੀਤੀ | ਇਸ ਮੌਕੇ ਸਰਦਾਰ ਆਤਮਾ ਸਿੰਘ ਤੇ ਮਾਤਾ ਤੇਜ ਕੌਰ ਨੂੰ ਯਾਦ ਕੀਤਾ ਗਿਆ | ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਗੁਰਨਾਮ ਸਿੰਘ ਨੇ ਡਾ. ਉਪਿੰਦਰਜੀਤ ਕੌਰ ਨੂੰ ਸਿਰੋਪਾਓ ਭੇਟ ਕੀਤਾ | ਸਮਾਗਮ 'ਚ ਸੇਵਾ ਮੁਕਤ ਏ.ਡੀ.ਸੀ. ਅਵਤਾਰ ਸਿੰਘ ਭੁੱਲਰ, ਖਪਤਕਾਰ ਫੋਰਮ ਦੇ ਮੈਂਬਰ ਤੇ ਸੇਵਾ ਮੁਕਤ ਚੀਫ਼ ਇੰਜੀਨੀਅਰ ਪਾਵਰਕਾਮ ਕੰਵਰ ਜਸਵੰਤ ਸਿੰਘ, ਸੀਨੀਅਰ ਐਡਵੋਕੇਟ ਬਲਜੀਤ ਸਿੰਘ ਬਾਜਵਾ, ਸੀਨੀਅਰ ਐਡਵੋਕੇਟ ਕਰਮਜੀਤ ਸਿੰਘ ਥਿੰਦ, ਸੇਵਾ ਮੁਕਤ ਡੀ.ਐਸ.ਪੀ. ਲਖਵਿੰਦਰ ਸਿੰਘ ਮੱਲ, ਸੇਵਾ ਮੁਕਤ ਡੀ.ਐਸ.ਪੀ. ਪਿਆਰਾ ਸਿੰਘ ਪਾਜੀਆਂ, ਮੱਛੀ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਐਚ.ਐਸ. ਬਾਵਾ, ਡਾ. ਗੁਰਬਚਨ ਸਿੰਘ, ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਘੁੰਮਣ, ਸ਼ੋ੍ਰਮਣੀ ਕਮੇਟੀ ਦੇ ਸਾਬਕਾ ਸਕੱਤਰ ਮਹਿੰਦਰ ਸਿੰਘ ਆਹਲੀ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਦੁਆਬਾ, ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਬੂਲੇ, ਲੈਂਡ ਮਾਰਟਗੈਂਜ ਬੈਂਕ ਦੇ ਸਾਬਕਾ ਡਾਇਰੈਕਟਰ ਹਰਚਰਨ ਸਿੰਘ ਜਾਂਗਲਾ, ਸੀਨੀਅਰ ਅਕਾਲੀ ਆਗੂ ਸਰਵਣ ਸਿੰਘ ਚੰਦੀ, ਪ੍ਰੋ. ਸਵਰਨ ਕੌਰ, ਡਾ. ਅਮਨਪ੍ਰੀਤ ਕੌਰ, ਜਸਵਿੰਦਰ ਕੌਰ, ਹੈੱਡ ਮਾਸਟਰ ਗੁਰਦਿਆਲ ਸਿੰਘ, ਆਰ.ਸੀ.ਐਫ. ਦੇ ਮੁਲਾਜ਼ਮ ਆਗੂ ਜਸਵੰਤ ਸਿੰਘ ਸੈਣੀ, ਸਰਵਣ ਕੁਮਾਰ ਯਾਦਵ, ਰਾਜਦੀਪ ਸਿੰਘ ਥਿੰਦ, ਰਣਜੀਤ ਸਿੰਘ ਰਾਣਾ ਡਡਵਿੰਡੀ, ਭਜਨ ਸਿੰਘ ਫ਼ੌਜੀ ਕਲੋਨੀ, ਪ੍ਰਗਟ ਸਿੰਘ ਤੇ ਸਵਰਨਜੀਤ ਸਿੰਘ (ਦੋਵੇਂ ਸ਼ਾਲਾਪੁਰ ਬੇਟ), ਕਰਮਜੀਤ ਸਿੰਘ ਚੇਲਾ ਆਦਿ ਹਾਜ਼ਰ ਸਨ |