05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਭਾਜਪਾ ਵਲੋਂ ਲਗਾਏ ਕੈਂਪ 'ਚ ਲੋਕਾਂ ਦੇ ਵੱਖ-ਵੱਖ ਸਕੀਮਾਂ ਤਹਿਤ ਫਾਰਮ ਭਰੇ

Ad Position 21
No active advertisement
ਅਜੀਤ ਡੈਸਕ 02-06-2025
ਕਪੂਰਥਲਾ, 1 ਜੂਨ (ਵਿ.ਪ੍ਰ.)-ਭਾਜਪਾ ਵਲੋਂ ਪਿੰਡ ਬਿਸ਼ਨਪੁਰ ਅਰਾਈਆਂ ਵਿਚ ਪਾਰਟੀ ਦੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਦੀ ਅਗਵਾਈ 'ਚ ਬਲਬੀਰ ਚੰਦ ਦੇ ਗ੍ਰਹਿ ਵਿਖੇ ਕੈਂਪ ਲਗਾਇਆ ਗਿਆ | ਜਿਸ ਵਿਚ 5 ਲੱਖ ਰੁਪਏ ਦੇ ਮੁਫ਼ਤ ਇਲਾਜ ਲਈ ਆਯੂਸ਼ਮਾਨ ਯੋਜਨਾ ਦੇ ਕਾਰਡ ਬਣਾਉਣ ਤੋਂ ਇਲਾਵਾ ਕਿਸਾਨ ਸਨਮਾਨਨਿਧੀ ਤੇ ਹੋਰ ਕੇਂਦਰੀ ਸਕੀਮਾਂ ਦਾ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਵੱਖ-ਵੱਖ ਤਰ੍ਹਾਂ ਦੇ ਕਾਰਡ ਬਣਾਏ ਗਏ ਤੇ ਕੁੱਝ ਸਕੀਮਾਂ ਦੇ ਫਾਰਮ ਵੀ ਭਰੇ ਗਏ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀਆਂ ਵੱਖ-ਵੱਖ ਸਕੀਮਾਂ ਦਾ ਲਾਭ ਉਠਾ ਕੇ ਆਪਣਾ ਜੀਵਨ ਪੱਧਰ ਉੱਚਾ ਚੁੱਕਣ | ਸਮਾਗਮ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਬਲਵਿੰਦਰ ਸਿੰਘ ਨੇ ਕੈਂਪ 'ਚ ਸ਼ਾਮਲ ਹੋਏ ਲੋਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮੰਡਲ ਪ੍ਰਧਾਨ ਸਰਬਜੀਤ ਸਿੰਘ ਦਿਉਲ, ਭਾਜਪਾ ਆਗੂ ਵਿੱਕੀ ਗੁਜਰਾਲ, ਪ੍ਰੋਗਰਾਮ ਦੇ ਕੋਆਰਡੀਨੇਟਰ ਅਸ਼ਵਨੀ ਤੁਲੀ, ਭਾਜਪਾ ਦੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਸੁਖਵਿੰਦਰ ਸਿੰਘ, ਬਿੱਲੂ ਪ੍ਰਧਾਨ, ਮਲੂਕ ਚੰਦ, ਜਸਵਿੰਦਰ ਸਿੰਘ, ਸ਼ਿੰਗਾਰਾ ਸਿੰਘ, ਮੰਗਾ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾ. ਉਪਿੰਦਰਜੀਤ ਕੌਰ ਤੇ ਪਰਿਵਾਰ ਵਲੋਂ ਸਾਬਕਾ ਮੰਤਰੀ ਆਤਮਾ ਸਿੰਘ ਤੇ ਮਾਤਾ ਤੇਜ ਕੌਰ ਦੀ ਯਾਦ 'ਚ ਸਮਾਗਮ <br/> ਅਗਲੀ ਖ਼ਬਰ ਸੁਖਦੇਵ ਸਿੰਘ ਢੀਂਡਸਾ ਦੀ ਮੌਤ 'ਤੇ ਦੁੱਖ ਪ੍ਰਗਟ
Ad Position 24