ਢਿਲਵਾਂ, 1 ਜੂਨ (ਗੋਬਿੰਦ ਸੁਖੀਜਾ, ਪ੍ਰਵੀਨ)-ਮੁੱਢਲਾ ਸਿਹਤ ਕੇਂਦਰ ਢਿਲਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਦੀ ਯੋਗ ਅਗਵਾਈ ਹੇਠ ਬਲਾਕ ਢਿਲਵਾਂ ਅਧੀਨ ਵੱਖ-ਵੱਖ ਆਯੂਸ਼ਮਾਨ ਅਰੋਗਿਆ ਕੇਂਦਰ 'ਚ ਸੀ.ਐਚ.ਓ ਤੇ ਏ.ਐਨ.ਐਮ ਵਲੋਂ 'ਮਾਂਹਵਾਰੀ ਦਿਵਸ' ਸਬੰਧੀ ਲੜਕੀਆਂ ਤੇ ਔਰਤਾਂ ਨੂੰ ਮਾਂਹਵਾਰੀ ਸਬੰਧੀ ਜਾਗਰੂਕ ਕੀਤਾ ਗਿਆ | ਜਾਣਕਾਰੀ ਦਿੰਦੀਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਨੇ ਦੱਸਿਆ ਕਿ ਮਾਂਹਵਾਰੀ ਦੌਰਾਨ ਸਫ਼ਾਈ ਨੂੰ ਨਜ਼ਰਅੰਦਾਜ਼ ਕਰਨਾ ਮਹਿੰਗਾ ਪੈ ਸਕਦਾ ਹੈ, ਜਿਸ ਕਾਰਨ ਇਸ ਨਾਲ ਇਨਫੈਕਸ਼ਨ ਹੋ ਸਕਦੀ ਹੈ ਤੇ ਭਵਿੱਖ ਵਿਚ ਇਹ ਇਨਫੈਕਸ਼ਨ ਸਰਵਾਈਕਲ ਕੈਂਸਰ ਤੇ ਬਾਂਝਪਣ ਦਾ ਕਾਰਨ ਬਣ ਸਕਦੀ ਹੈ | ਉਨ੍ਹਾਂ ਕਿਹਾ ਕਿ ਮਾਂਹਵਾਰੀ ਦੌਰਾਨ ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ, ਰੋਜ਼ਾਨਾ ਨਹਾਉਣ ਚਾਹੀਦਾ ਹੈ ਤੇ ਜਿੰਨਾ ਹੋ ਸਕੇ ਸੈਨੇਟਰੀ ਪੈਡ ਦੀ ਵਰਤੋਂ ਕਰਨੀ ਚਾਹੀਦੀ ਹੈ | ਇਸ ਦੌਰਾਨ ਬੀ.ਈ.ਈ ਮੋਨਿਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸੀ.ਐਚ.ਓ ਲਵਲੀਨ ਕੌਰ ਤੇ ਬਾਗੜੀਆਂ ਵਿਚ ਸੀ.ਐਚ.ਓ ਨਵਪ੍ਰੀਤ ਕੌਰ ਵਲੋਂ ਲੜਕੀਆਂ ਅਤੇ ਔਰਤਾਂ ਨੂੰ ਮਾਂਹਵਾਰੀ ਸਬੰਧੀ ਵਿਸਥਾਰ ਨਾਲ ਜਾਗਰੂਕ ਕੀਤਾ ਗਿਆ |