ਪਾਂਸ਼ਟਾ, 1 ਜੂਨ (ਸਤਵੰਤ ਸਿੰਘ)-ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਤੇ ਵਿਸ਼ਵ ਖੂਨਦਾਤਾ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਸ਼੍ਰੀ ਗੁਰੂ ਹਰਗੋਬਿੰਦ ਸਿੱਖ ਮਿਸ਼ਨਰੀ ਪਬਲਿਕ ਸਕੂਲ ਪਾਂਸ਼ਟਾ ਦੀ ਇਮਾਰਤ 'ਚ ਗੁਰਦਵਾਰਾ ਸ਼ਹੀਦਗੰਜ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਪਿੰਡ ਦੀਆਂ ਸਮੂਹ ਸਵੈ-ਸੇਵਕ ਸੰਸਥਾਵਾਂ, ਪ੍ਰਵਾਸੀ ਵੀਰ, ਨੌਜਵਾਨ ਸਭਾ ਸੁਸਾਇਟੀਆਂ ਪਾਂਸ਼ਟਾ ਤੇ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਫਗਵਾੜਾ ਦੇ ਆਪਸੀ ਸਹਿਯੋਗ ਸਦਕਾ ਲਗਾਇਆ ਗਿਆ | ਜਿਸ ਵਿਚ 60 ਤੋਂ ਵੱਧ ਵਿਅਕਤੀਆਂ ਨੇ ਖ਼ੂਨਦਾਨ ਕੀਤਾ | ਇਸ ਮੌਕੇ ਹਾਜ਼ਰ ਗੁਰਦਵਾਰਾ ਸ਼ਹੀਦਗੰਜ ਪ੍ਰਬੰਧਕ ਕਮੇਟੀ ਪਾਂਸ਼ਟਾ ਦੇ ਪ੍ਰਧਾਨ ਮਹਿੰਦਰ ਸਿੰਘ, ਜਥੇਦਾਰ ਗੁਰਵਿੰਦਰ ਸਿੰਘ ਵਿੱਕੀ, ਮੋਹਨ ਸਿੰਘ ਕੈਸ਼ੀਅਰ, ਸਰਵਣ ਸਿੰਘ, ਸਮਰਜੀਤ ਸਿੰਘ, ਸੁਰਜੀਤ ਸਿੰਘ, ਅੱਛਰ ਸਿੰਘ, ਇੰਦਰਜੀਤ ਸਿੰਘ, ਸੁਖਜੀਤ ਸਿੰਘ, ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਫਗਵਾੜਾ ਦੇ ਪ੍ਰਧਾਨ ਰਾਹੁਲ ਸ਼ਰਮਾ, ਜਨਰਲ ਸਕੱਤਰ ਵਿਤਿਨ ਪੁਰੀ, ਵਿਕਰਮ ਗੁਪਤਾ, ਨਰੇਸ਼ ਕੋਹਲੀ, ਨੀਰਜ ਬਖਸ਼ੀ ਤੇ ਬਲੱਡ ਸੈਂਟਰ ਸਿਵਲ ਹਸਪਤਾਲ ਜਲੰਧਰ ਤੋਂ ਡਾਕਟਰ ਗੁਰਪਿੰਦਰ ਕੌਰ, ਐੱਮ.ਐੱਲ.ਟੀ. ਰਣਜੀਤ ਤੇ ਸਟਾਫ਼ ਨਰਸ ਗਗਨਦੀਪ ਕੌਰ ਤੋਂ ਇਲਾਵਾ ਰਣਜੀਤ ਸਿੰਘ ਰੋਮੀ, ਮੰਨੂੰ ਕਾਲੜਾ, ਜਸਪ੍ਰੀਤ ਸਿੰਘ, ਹਰਜੀਤ ਸਿੰਘ ਲੱਕੀ, ਬੌਬੀ ਕਾਲੜਾ, ਵਿਕਰਮਜੀਤ ਸਿੰਘ, ਰਾਜਵੰਤ ਸਿੰਘ, ਇਕਬਾਲ ਸਿੰਘ, ਸ਼ੁਭਮ, ਕਿਸ਼ਨ ਸਿੰਘ, ਸਤਵੀਰ ਸਿੰਘ ਫੌਜੀ ਮਾਰਕੀਟ ਰਾਜਨ, ਜਗਦੀਪ ਸਿੰਘ, ਗੁਰਿੰਦਰ ਸਿੰਘ, ਸੁਰਿੰਦਰਜੀਤ ਸਿੰਘ, ਹਰਿੰਦਰ ਸਿੰਧ ਟੀਟੂ ਨੇ ਕਿਹਾ ਕਿ ਕਿਸੇ ਦੀ ਜਾਨ ਬਚਾਉਣ ਵਾਲ਼ੇ ਇਸ ਸਰਵੋਤਮ ਦਾਨ, ਭਾਵ ਖ਼ੂਨਦਾਨ ਪ੍ਰਤੀ ਲੋਕਾਂ ਵਿਚ ਚੇਤਨਾ ਵਧ ਰਹੀ ਹੈ | ਵਰਨਣਯੋਗ ਹੈ ਕਿ ਬੀਤੇ 30 ਸਾਲ ਤੋਂ ਖ਼ੂਨਦਾਨ ਦੇ ਖੇਤਰ ਵਿਚ ਸਰਗਰਮ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਫਗਵਾੜਾ ਵਲੋਂ ਵੱਖ-ਵੱਖ ਕੈਂਪਾਂ ਰਾਹੀਂ ਹਰ ਸਾਲ 4000 ਯੂਨਿਟ ਦੇ ਕਰੀਬ ਖ਼ੂਨ ਇਕੱਠਾ ਕਰਕੇ ਹਜ਼ਾਰਾਂ ਇਨਸਾਨੀ ਜਾਨਾਂ ਬਚਾਉਣ ਵਿਚ ਯੋਗਦਾਨ ਪਾਇਆ ਜਾਂਦਾ ਹੈ |