ਸੁਲਤਾਨਪੁਰ ਲੋਧੀ, 1 ਜੂਨ (ਨਰੇਸ਼ ਹੈਪੀ)-ਜੱਟ ਸਭਾ ਵੈੱਲਫੇਅਰ ਸੋਸਾਇਟੀ ਸੁਲਤਾਨਪੁਰ ਲੋਧੀ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਸਰਪ੍ਰਸਤ ਸੰਤੋਖ ਸਿੰਘ ਭਾਗੋ ਰਾਈਆਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਹੋਈ | ਮੀਟਿੰਗ 'ਚ ਸਭਾ ਦੇ ਕਾਰਜਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ ਜਿਨ੍ਹਾਂ ਬਾਰੇ ਜਨਰਲ ਸਕੱਤਰ ਅਜੀਤ ਸਿੰਘ ਔਜਲਾ ਨੇ ਦੱਸਿਆ ਕਿ ਪੰਜਾਬ ਦੇ ਬਾਸ਼ਿੰਦਿਆਂ ਨੂੰ ਆਏ ਦਿਨ ਚੋਰੀਆਂ, ਨਿਤ ਪ੍ਰਤੀ ਦਿਨ ਝਗੜਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਲੁਧਿਆਣੇ 'ਚ ਬਹੁਤ ਹੀ ਵੱਡੀ ਮਾਤਰਾ 'ਚ ਜ਼ਮੀਨ ਅਕਵਾਇਰ ਕਰਕੇ ਪਿੰਡਾਂ ਨੂੰ ਉਜਾੜ ਕੇ ਕੋਈ ਵੀ ਪ੍ਰੋਜੈਕਟ ਜਾਂ ਸੁਸਾਇਟੀ ਨਾ ਬਣਾਈ ਜਾਵੇ | ਹਜ਼ਾਰਾਂ ਏਕੜ ਜ਼ਮੀਨ ਅਕਵਾਇਰ ਕਰਕੇ ਪੰਜਾਬ ਦੇ ਕਲਚਰ ਤੇ ਸੱਟ ਨਾ ਮਾਰੀ ਜਾਵੇ | ਕਪੂਰਥਲਾ ਜ਼ਿਲੇ੍ਹ ਦੇ ਪਿੰਡ ਟਿੱਬਾ ਵਿਖੇ 1000 - 1200 ਏਕੜ ਵਿਚ ਖ਼ੁਸ਼ਕ ਬੰਦਰਗਾਹ ਅਰਥਾਤ ਕਾਰਪੋਰੇਟ ਦੇ ਵੇਅਰ ਹਾਊਸ, ਮਾਲ ਆਦਿ ਨਾ ਬਣਾਏ ਜਾਣ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਵੱਲ ਧਿਆਨ ਦੇ ਕੇ ਕਿਸਾਨਾਂ ਦੇ ਉਜਾੜੇ ਨੂੰ ਰੋਕਣ ਵੱਲ ਧਿਆਨ ਦੇਵੇ | ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਵਿਖੇ ਪਿਛਲੇ ਸਮੇਂ ਦੌਰਾਨ ਰੇਲਵੇ ਵਿਭਾਗ ਵਲੋਂ ਬਣਾਏ ਹੋਏ ਦੋਵੇਂ ਅੰਡਰ ਪਾਸ ਹੇਠੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ | ਇਸ ਮੌਕੇ ਸਰਪ੍ਰਸਤ ਸੰਤੋਖ ਸਿੰਘ ਭਾਗੋਰਾਈਆਂ, ਪ੍ਰਧਾਨ ਮਹਿੰਦਰ ਸਿੰਘ ਤਾਸ਼ਪੁਰ, ਸਰਪੰਚ ਛਿੰਦਰ ਸਿੰਘ ਬੂਸੋਵਾਲ, ਜਸਵੰਤ ਸਿੰਘ ਸੈਕਟਰੀ ਲੱਖਵਰਿਆਂ, ਹਰਪ੍ਰੀਤ ਪਾਲ ਸਿੰਘ ਵਿਰਕ, ਸਾਬਕਾ ਸਰਪੰਚ ਗੁਰਮੇਜ ਸਿੰਘ ਆਹਲੀ ਕਲਾਂ, ਨੰਬਰਦਾਰ ਸਾਹਿਬ ਸਿੰਘ ਭੁੱਲਰ, ਸਾਬਕਾ ਸਰਪੰਚ ਲਖਵਿੰਦਰ ਸਿੰਘ ਤਾਸ਼ਪੁਰ, ਕੁਲਦੀਪ ਸਿੰਘ ਸਰੂਪਵਾਲ, ਅਵਤਾਰ ਸਿੰਘ ਕਮਾਲਪੁਰ, ਨੰਬਰਦਾਰ ਲਹਿੰਬਰ ਸਿੰਘ ਸਰਾਏ ਜੱਟਾਂ, ਮਹਿੰਦਰ ਸਿੰਘ ਤਲਵੰਡੀ ਚੌਧਰੀਆਂ, ਪ੍ਰੀਤਮ ਸਿੰਘ, ਤਰਲੋਚਨ ਸਿੰਘ, ਕਰਮ ਸਿੰਘ, ਹਰਬੰਤ ਸਿੰਘ, ਹਰਪਾਲ ਸਿੰਘ, ਬਲਵਿੰਦਰ ਸਿੰਘ, ਹਰਜੀਤ ਸਿੰਘ, ਦਵਿੰਦਰ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ |