ਭੁਲੱਥ, 1 ਜੂਨ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਸਕੂਲ ਭੁਲੱਥ ਵਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਵਰਲਡ ਟੈਲੀਕੋਮੀਨੀਕੇਸ਼ਨ ਡੇ ਪ੍ਰਤੀਯੋਗਤਾ ਵਿਚ 40 ਵਿਦਿਆਰਥੀਆਂ ਨਾਲ ਭਾਗ ਲਿਆ ਗਿਆ | ਇਸ ਪ੍ਰਤੀਯੋਗਤਾ ਵਿਚ ਵੱਖ-ਵੱਖ ਸਕੂਲਾਂ ਤੋਂ ਲਗਪਗ 200 ਵਿਦਿਆਰਥੀ ਸ਼ਾਮਿਲ ਹੋਏ | ਇਸ ਪ੍ਰਤੀਯੋਗਤਾ ਵਿਚ ਸਕੂਲ ਦੀ 10+1 ਮੈਡੀਕਲ ਗਰੁੱਪ ਦੀ ਵਿਦਿਆਰਥਣ ਮੰਨਤਪ੍ਰੀਤ ਕੌਰ ਖੱਸਣ ਨੇ ਦੂਜੀ ਪੁਜ਼ੀਸ਼ਨ ਹਾਸਲ ਕਰਕੇ ਸਕੂਲ, ਨਗਰ ਅਤੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ | ਇਸ ਮੌਕੇ ਐੱਨ.ਆਈ.ਟੀ. ਦੇ ਐਸੋਸੀਏਟ ਪ੍ਰੋਫੈਸਰ ਡਾ. ਬਲਵਿੰਦਰ ਰਾਜ ਨੇ ਇਕੱਠੇ ਹੋਏ ਵਿਦਿਆਰਥੀਆਂ ਨੂੰ ਟੈਲੀਕੋਮੀਨੀਕੇਸ਼ਨ ਦੇ ਵਿੱਦਿਆ ਖੇਤਰ ਵਿਚ ਆਉਣ ਵਾਲੇ ਸਮੇਂ ਲਈ ਵਡਮੁੱਲੇ ਲਾਭਾਂ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਟੈਲੀਕੋਮੀਨੀਕੇਸ਼ਨ ਦੀ ਵਰਤੋਂ ਉਚੇਰੀ ਵਿੱਦਿਆ ਵਿਚ ਅਪਣਾਉਣ ਉੱਪਰ ਵੀ ਜਾਣਕਾਰੀ ਦਿੱਤੀ | ਵਿਦਿਆਰਥੀਆਂ ਦੇ ਸਕੂਲ ਪਹੁੰਚਣ ਤੇ ਪਿ੍ੰਸੀਪਲ ਸੁਨੀਲ ਸ਼ਰਮਾ ਨੇ ਉਨ੍ਹਾਂ ਦੀ ਹੋਂਸਲਾ ਅਫਜਾਈ ਕਰਦੇ ਹੋਏ ਇਸ ਪ੍ਰਾਪਤੀ ਲਈ ਸਮੂਹ ਸਕੂਲ ਸਟਾਫ਼ ਨੂੰ ਵਧਾਈ ਦਿੱਤੀ |