05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਬਰਸਾਤਾਂ ਤੋਂ ਪਹਿਲਾਂ ਹੀ ਕਈ ਹਿੱਸਿਆਂ 'ਚ ਸੀਵਰੇਜ ਬੰਦ ਹੋਣ ਨਾਲ ਡੁੱਬ ਸਕਦਾ ਹੈ ਸ਼ਹਿਰ <br/>

Ad Position 21
No active advertisement
ਅਜੀਤ ਡੈਸਕ 02-06-2025
ਜਲੰਧਰ, 1 ਜੂਨ (ਸ਼ਿਵ)- ਅਗਲੇ ਮਹੀਨੇ ਬਰਸਾਤਾਂ ਸ਼ੁਰੂ ਹੋ ਜਾਣਗੀਆਂ ਜਿਸ ਕਰਕੇ ਸ਼ਹਿਰ ਦੇ ਸੀਵਰਾਂ ਦੀ ਸਫ਼ਾਈ ਕਰਵਾਉਣੀ ਜ਼ਰੂਰੀ ਹੈ | ਸੀਨੀਅਰ ਡਿਪਟੀ ਮੇਅਰ ਸਮੇਤ ਹੋਰ ਵੀ ਕਈ ਆਗੂਆਂ ਦਾ ਕਹਿਣਾ ਸੀ ਕਿ ਸ਼ਹਿਰ 'ਚ ਬਰਸਾਤਾਂ ਵਿਚ ਕਿਸੇ ਤਰ੍ਹਾਂ ਦੀ ਪੇ੍ਰਸ਼ਾਨੀ ਤੋਂ ਬਚਣ ਲਈ ਸੀਵਰਾਂ ਦੀ ਸੁਪਰ ਸਕਸ਼ਨ ਮਸ਼ੀਨ ਨਾਲ ਹੁਣ ਤੋਂ ਹੀ ਸਫ਼ਾਈ ਦਾ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ ਪਰ ਅਜੇ ਵੀ ਸ਼ਹਿਰ ਦੇ ਕਈ ਹਿੱਸਿਆਂ 'ਚ ਸੀਵਰੇਜ ਬੰਦ ਹੈ ਜਿਸ ਨਾਲ ਬਰਸਾਤਾਂ ਵਿਚ ਸ਼ਹਿਰ ਦੇ ਕਈ ਹਿੱਸਿਆਂ ਦੇ ਪਾਣੀ ਵਿਚ ਡੁੱਬਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ | ਵਾਰਡ ਨੰਬਰ ਵਾਰਡ ਨੰਬਰ 50 ਬਸਤੀ ਸ਼ੇਖ਼ ਕਾ ਮੰਡੀ ਕੋਟ ਬਾਜ਼ਾਰ ਦਾ ਸੀਵਰੇਜ ਬੰਦ ਪਿਆ ਹੈ | ਵਾਰਡ ਨੰਬਰ 84 ਜਿੰਦਾ ਫਾਟਕ ਦੇ ਕੋਲ ਸੀਵਰੇਜ ਕਈ ਮਹੀਨਿਆਂ ਤੋਂ ਬੰਦ ਪਿਆ ਹੈ | ਜਾਣਕਾਰੀ ਦਿੰਦੇ ਹੋਏ ਸੋਸ਼ਲ ਵਰਕਰ ਰਣਜੀਤ ਕÏਰ ਨੇ ਕਿਹਾ ਕਿ ਉੱਥੇ ਮੰਦਰ ਹੈ ਅਤੇ ਮੇਨ ਮਾਰਕੀਟ ਹੈ | ਕਈ ਮਹੀਨਿਆਂ ਤੋਂ ਸੀਵਰੇਜ ਬੰਦ ਹੋਣ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਾਰਡ ਨੰਬਰ ਇੱਕ ਭਗਤ ਸਿੰਘ ਕਲੋਨੀ ਬਾਬਾ ਬਾਲਕ ਨਾਥ ਨਗਰ ਵਿਚ ਕਈ ਮਹੀਨਿਆਂ ਤੋਂ ਸੀਵਰੇਜ ਬੰਦ ਹੈ | ਨਗਰ ਨਿਗਮ ਸੀਵਰੇਜ ਸਮੱਸਿਆ ਹੱਲ ਨਹੀਂ ਕਰਵਾ ਰਿਹਾ ਹੈ | ਲੋਕਾਂ ਨੇ ਕਿਹਾ ਹੈ ਕਿ ਸਵੇਰੇ 6 ਵਜੇ ਲੈ ਕੇ ਦੁਪਹਿਰ 11 ਵਜੇ ਤੱਕ ਸੜਕਾਂ ਗੰਦੇ ਪਾਣੀ ਨਾਲ ਭਰੀਆਂ ਰਹਿੰਦੀਆਂ ਨੇ, ਸ਼ਾਮ 5 ਵਜੇ ਤੋਂ ਬਾਅਦ ਰਾਤ 10 ਵਜੇ ਤੱਕ ਬੁਰਾ ਹਾਲ ਰਹਿੰਦੀਆਂ ਹਨ ਪਰ ਇਸ ਪਾਸੇ ਕੋਈ ਧਿਆਨ ਨਹੀਂ ਦਿੰਦਾ ਹੈ ਪਰ ਨਗਰ ਨਿਗਮ ਜ਼ੋਨ ਦੇ ਬਾਹਰ ਵੀ ਸੀਵਰੇਜ ਬੰਦ ਹੈ ਜਿੱਥੇ ਚੌਪਾਟੀ ਲੱਗਦੀ ਹੈ | ਵੀਰ ਬਬਰੀਕ ਚÏਕ ਦੇ ਨਗਰ ਨਿਗਮ ਦੇ ਜ਼ੋਨ 'ਚ ਸੀਵਰੇਜ ਜਾਮ ਹੈ | ੳੱੱਥੇ ਵੀ ਬੁਰਾ ਹਾਲ ਹੈ ਕਿ ਸੀਵਰੇਜ ਤੋਂ ਗੰਦਗੀ ਬਾਹਰ ਆ ਰਹੀ ਹੈ ਜੇਕਰ ਨਿਗਮ ਆਪਣੇ ਦਫ਼ਤਰ ਦਫ਼ਤਰਾਂ ਦੇ ਜ਼ੋਨਾਂ ਦੀ ਸਫ਼ਾਈ ਰਹੀ ਕਰ ਸਕਦਾ ਤੇ ਬਾਕੀ ਵਾਰਡਾਂ ਦਾ ਰੱਖ ਹੀ ਰਾਖਾ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਿਸ਼ੂ ਮਾਡਲ ਸਕੂਲ ਨੇ ਸਾਇੰਸ ਸਿਟੀ ਵਿਖੇ ਵਰਲਡ ਟੈਲੀਕਮਿਊਨੀਕੇਸ਼ਨ ਡੇ ਮੁਕਾਬਲੇ 'ਚੋਂ ਇਨਾਮ ਹਾਸਿਲ ਕੀਤਾ ਅਗਲੀ ਖ਼ਬਰ ਹਰਗੋਬਿੰਦ ਨਗਰ ਵਿਚ ਪਾਣੀ ਦੀ ਕਮੀ ਨੂੰ ਲੈ ਕੇ ਪ੍ਰਦਰਸ਼ਨ <br/>
Ad Position 24