05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਹਰਗੋਬਿੰਦ ਨਗਰ ਵਿਚ ਪਾਣੀ ਦੀ ਕਮੀ ਨੂੰ ਲੈ ਕੇ ਪ੍ਰਦਰਸ਼ਨ <br/>

Ad Position 21
No active advertisement
ਇਲਾਕੇ ਵਿਚ ਰੋਸ ਜ਼ਾਹਿਰ ਕਰਦੇ ਹੋਏ ਲੋਕ | ਤਸਵੀਰ: ਮੁਨੀਸ਼ <br/> 02-06-2025
ਵਾਰਡ ਨੰਬਰ ਦੋ ਦੇ ਕਾਂਗਰਸ ਦੇ ਕੌਂਸਲਰ ਹਰਪ੍ਰੀਤ ਵਾਲੀਆ ਨੇ ਦੱਸਿਆ ਹੈ ਉਨ੍ਹਾਂ ਦੇ ਵਾਰਡ ਵਿਚ ਪਿਛਲੇ 15 ਦਿਨ ਤੋਂ ਹਰਗੋਬਿੰਦ ਨਗਰ, ਬਚਿੰਤ ਨਗਰ 'ਚ ਪਾਣੀ ਨਹੀਂ ਆ ਰਿਹਾ ਤੇ ਕਈ ਵਾਰ ਨਗਰ ਨਿਗਮ ਜ਼ੋਨ ਨੂੰ ਕਿਹਾ ਗਿਆ ਸੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ | ਜੇ ਈ ਚਰਨਜੀਤ ਉਨ੍ਹਾਂ ਦਾ ਫ਼ੋਨ ਤੱਕ ਨਹੀਂ ਚੁੱਕਦਾ ਹੈ | ਉਹ ਕਾਂਗਰਸੀ ਕੌਂਸਲਰ ਹਨ ਤੇ ਇਸ ਕਰਕੇ ਭੇਦਭਾਵ ਕੀਤਾ ਜਾਂਦਾ ਹੈ | ਐਕਸੀਅਨ ਸੁਖਵਿੰਦਰ ਸਿੰਘ ਨੂੰ ਵੀ ਕਿਹਾ ਗਿਆ ਸੀ ਪਰ ਉਹ ਵੀ ਸੁਣਵਾਈ ਨਹੀਂ ਕਰ ਰਹੇ ਹਨ | ਮੇਅਰ ਵਨੀਤ ਧੀਰ ਨੂੰ ਲਿਖ ਕੇ ਵੀ ਦਿੱਤਾ ਹੈ ਪਰ ਉਨ੍ਹਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ | ਵਾਰਡ ਦੇ ਲੋਕ ਉਨ੍ਹਾਂ ਦੇ ਘਰ ਦੇ ਬਾਹਰ ਬੈਠਣ ਨੂੰ ਤਿਆਰ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ | ਜੇਕਰ ਮਸਲਾ ਹੱਲ ਨਾ ਹੋਇਆ ਤਾਂ ਉਹ ਬੁੱਧਵਾਰ ਨੂੰ ਨਿਗਮ ਦਫ਼ਤਰ ਵਿਚ ਪੱਕੇ ਤੌਰ 'ਤੇ ਟੈਂਟ ਲਗਾ ਕੇ ਬੈਠ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਬਰਸਾਤਾਂ ਤੋਂ ਪਹਿਲਾਂ ਹੀ ਕਈ ਹਿੱਸਿਆਂ 'ਚ ਸੀਵਰੇਜ ਬੰਦ ਹੋਣ ਨਾਲ ਡੁੱਬ ਸਕਦਾ ਹੈ ਸ਼ਹਿਰ <br/> ਅਗਲੀ ਖ਼ਬਰ ਇਨਵਰਟਰ ਤੇ ਬੈਟਰੀਆਂ ਦੀ ਦੁਕਾਨ 'ਚੋਂ ਚੋਰ ਲੱਖਾਂ ਦਾ ਸਾਮਾਨ ਚੋਰੀ ਕਰਕੇ ਫ਼ਰਾਰ <br/>
Ad Position 24