ਚੁਗਿੱਟੀ/ਜੰਡੂ ਸਿੰਘਾ, 1 ਜੂਨ (ਨਰਿੰਦਰ ਲਾਗੂ)- ਥਾਣਾ ਰਾਮਾ ਮੰਡੀ ਅਧੀਨ ਆਉਂਦੇ ਲੰਮਾ ਪਿੰਡ ਚÏਕ ਨੇੜੇ ਸਥਿਤ ਇੰਨਵਰਟਰ ਤੇ ਬੈਟਰੀਆਂ ਦੀ ਇੱਕ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਚੋਰ ਲੱਖਾਂ ਰੁਪਏ ਦੀ ਕੀਮਤ ਵਾਲਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ¢ ਦੱਸਿਆ ਜਾ ਰਿਹਾ ਹੈ ਕਿ ਚੋਰੀ ਦੀ ਇਸ ਘਟਨਾ ਦੀ ਰਿਕਾਰਡਿੰਗ ਇੱਕ ਸੀ.ਸੀ.ਟੀ.ਵੀ.ਕੈਮਰੇ ਵਿੱਚ ਹੋਈ ਹੈ¢ ਪਤਾ ਲੱਗਾ ਹੈ ਕਿ ਪੀੜਤ ਦੁਕਾਨਦਾਰ ਵਲੋਂ ਇਸ ਸਬੰਧੀ ਇਤਲਾਹ ਉਕਤ ਥਾਣੇ ਦੀ ਪੁਲਿਸ ਨੂੰ ਦਿੱਤੀ ਗਈ ਹੈ¢ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਉਪੇਂਦਰ ਖੋਸਲਾ ਪੁੱਤਰ ਮਹਿੰਦਰ ਨਾਥ ਖੋਸਲਾ ਵਾਸੀ ਮੋਤਾ ਸਿੰਘ ਨਗਰ ਜਲੰਧਰ ਨੇ ਦੱਸਿਆ ਕਿ ਬੀਤੀ ਰਾਤ ਉਹ 7 ਕੁ ਵਜੇ ਦੇ ਕਰੀਬ ਦੁਕਾਨ ਬੰਦ ਕਰਕੇ ਘਰ ਪਰਤੇ ਸਨ¢ ਅੱਜ ਸਵੇਰੇ ਉਨ੍ਹਾਂ ਨੂੰ ਕਿਸੇ ਕੋਲੋਂ ਪਤਾ ਲੱਗਾ ਕਿ ਉਨ੍ਹਾਂ ਦੀ ਦੁਕਾਨ ਦੇ ਸ਼ਟਰ ਦੇ ਜਿੰਦਰੇ ਟੁੱਟੇ ਹੋਏ ਹਨ¢ ਜਦੋਂ ਉਨ੍ਹਾਂ ਆ ਕੇ ਦੇਖਿਆ ਤਾਂ ਦੁਕਾਨ ਦੇ ਅੰਦਰ ਸਾਰਾ ਸਮਾਨ ਖਿੱਲਰਿਆ ਪਿਆ ਸੀ¢ ਉਨ੍ਹਾਂ ਆਖਿਆ ਕਿ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਚੋਰਾਂ ਵਲੋਂ ਦੁਕਾਨ 'ਚ ਲਗਾਏ ਹੋਏ ਸੀ.ਸੀ.ਟੀ.ਵੀ.ਕੈਮਰੇ ਦੀਆਂ ਤਾਰਾਂ ਕੱਟੀਆਂ¢ ਇਸ ਦੇ ਨਾਲ ਹੀ ਉਨ੍ਹਾਂ ਵਲੋਂ ਦੁਕਾਨ ਦੀਆਂ ਲਾਈਟਾਂ ਦੀਆਂ ਤਾਰਾਂ ਵੀ ਵੱਢ ਦਿੱਤੀਆਂ¢ ਉਨ੍ਹਾਂ ਕਿਹਾ ਇਥੇ ਹੀ ਬਸ ਨਹੀਂ, ਚੋਰਾਂ ਨੇ ਚਲਾਕੀ ਵਰਤਦੇ ਦੁਕਾਨ ਦੇ ਅੱਗੇ ਇੱਕ ਤਰਪਾਲ ਲਗਾ ਦਿੱਤੀ ਤਾਂ ਜੋ ਚੋਰੀ ਕਰਦਿਆਂ ਦਾ ਕਿਸੇ ਨੂੰ ਪਤਾ ਨਾ ਲੱਗੇ¢ ਉਨ੍ਹਾਂ ਕਿਹਾ ਕਿ ਇਸੇ ਦÏਰਾਨ ਆਏ ਇੱਕ ਟਰੱਕ ਵਿੱਚ ਚੋਰ ਲੱਖਾਂ ਰੁਪਏ ਦਾ ਸਮਾਨ ਲੱਦਕੇ ਰਫੂਚੱਕਰ ਹੋ ਗ ਏ¢ ਉਨ੍ਹਾਂ ਕਿਹਾ ਇਹ ਸਾਰਾ ਕੁਝ ਹੁੰਦਾ ਦੁਕਾਨ ਦੇ ਨਜ਼ਦੀਕ ਹੀ ਸੇਵਾਮੁਕਤ ਫÏਜੀ ਵਲੋਂ ਆਪਣੇ ਘਰ ਦੇ ਬਾਹਰ ਲਗਾਏ ਹੋਏ ਸੀ.ਸੀ.ਟੀ.ਵੀ.ਕੈਮਰੇ ਦੀ ਰਿਕਾਰਡਿੰਗ 'ਚ ਦਿਖਾਈ ਦੇ ਰਿਹਾ ਹੈ¢ ਉਨ੍ਹਾਂ ਕਿਹਾ ਕਿ ਚੋਰ ਇੱਕ ਵਜੇ ਦੁਕਾਨ ਵਿੱਚ ਦਾਖਲ ਹੁੰਦੇ ਹੋਏ ਨਜ਼ਰ ਆਉਂਦੇ ਹਨ¢ ਉਨ੍ਹਾਂ ਕਿਹਾ ਕਿ ਚੋਰੀ ਬਾਰੇ ਉਨ੍ਹਾਂ ਨੂੰ ਘਟਨਾ ਵਾਲੀ ਥਾਂ ਦੇ ਲਾਗੇ ਸੁੱਤੇ ਹੋਏ ਇੱਕ ਟਰੱਕ ਡਰਾਈਵਰ ਨੇ ਵੀ ਦੱਸਿਆ ਹੈ¢ ਜਿਸ ਮੁਤਾਬਕ ਉਸ ਨੇ ਟਰੱਕ ਜਾਂਦਾ ਤਾਂ ਵੇਖਿਆ ਪਰ ਉਹ ਉਸਦਾ ਨੰਬਰ ਨੋਟ ਨਹੀਂ ਕਰ ਸਕਿਆ¢ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ¢