05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਕੀਰਤਨ ਦਰਬਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 02-06-2025
ਕਪੂਰਥਲਾ, 1 ਜੂਨ (ਸਡਾਨਾ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਗੁਰਦੁਆਰਾ ਸਾਹਿਬ ਤਪ ਅਸਥਾਨ ਸੰਤ ਬਾਬਾ ਮੰਗਲ ਸਿੰਘ ਪੁਰਾਣੀ ਸਬਜ਼ੀ ਮੰਡੀ ਵਿਖੇ ਬੀਤੇ 40 ਦਿਨਾਂ ਤੋਂ ਚੱਲ ਰਹੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ | ਗੁਰੂ ਨਾਨਕ ਇਸਤਰੀ ਸਤਿਸੰਗ ਸਭਾ ਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਤਪ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਹਰਨਾਮ ਸਿੰਘ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਨ੍ਹਾਂ ਸਮਾਗਮਾਂ ਦੀ ਸਮਾਪਤੀ ਮੌਕੇ ਕੀਰਤਨ ਦਰਬਾਰ ਦੌਰਾਨ ਭਾਈ ਤਜਿੰਦਰਪਾਲ ਸਿੰਘ ਯੂ.ਐਸ.ਏ. ਵਾਲੇ ਗੁਰੂ ਨਾਨਕ ਇਸਤਰੀ ਸਤਿਸੰਗ ਸਭਾ ਤੇ ਗੁਰੂ ਨਾਨਕ ਨਿਸ਼ਕਾਮ ਕੀਰਤਨ ਸਭਾ ਦੇ ਭਾਈ ਵਰਿਆਮ ਸਿੰਘ ਕਪੂਰ ਤੇ ਉਨ੍ਹਾਂ ਦੇ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ | ਇਸ ਮੌਕੇ ਪ੍ਰਬੰਧਕਾਂ ਵਲੋਂ ਰਾਗੀ ਜਥਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਸਮਾਗਮ ਦੌਰਾਨ ਜਥੇ. ਜਸਵਿੰਦਰ ਸਿੰਘ ਬੱਤਰਾ, ਜਥੇ. ਸੁਖਜਿੰਦਰ ਸਿੰਘ ਬੱਬਰ, ਬੀਬੀ ਅੰਮਿ੍ਤ ਕੌਰ, ਬਾਬਾ ਲਾਲ ਸਿੰਘ, ਰਸ਼ਪਾਲ ਸਿੰਘ ਸਿਟੀ ਕੇਬਲ, ਬਲਵਿੰਦਰ ਸਿੰਘ, ਬੀਬੀ ਦਰਸ਼ਨ ਕੌਰ, ਬਲਜੀਤ ਕੌਰ ਕਾਲੜਾ, ਬਲਜਿੰਦਰ ਕੌਰ ਧੰਜਲ, ਹਰਬੰਸ ਸਿੰਘ ਬੱਤਰਾ, ਬੋਹੜ ਸਿੰਘ, ਸੁਰਿੰਦਰ ਕੌਰ, ਰਜਿੰਦਰ ਸਿੰਘ, ਅਮਨਜੋਤ ਸਿੰਘ ਵਾਲੀਆ, ਇੰਦਰਪਾਲ ਸਿੰਘ ਭਾਟੀਆ, ਸੁਰਜੀਤ ਸਿੰਘ ਸਡਾਨਾ, ਸੁਖਜੀਤ ਸਿੰਘ ਵਾਲੀਆ, ਆਗਿਆਪਾਲ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਭੋਲਾ, ਗੁਰਬਖ਼ਸ਼ ਸਿੰਘ ਕਾਲਾ, ਬਲਦੇਵ ਸਿੰਘ ਮਠਾੜੂ, ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ ਮਠਾੜੂ, ਹਰਜੀਤ ਸਿੰਘ ਭਾਟੀਆ, ਭੁਪਿੰਦਰ ਸਿੰਘ, ਪ੍ਰੀਤਪਾਲ ਸਿੰਘ, ਜਸਵਿੰਦਰ ਸਿੰਘ ਬਿੱਲਾ, ਜਸਮੀਤ ਸਿੰਘ, ਜਸਬੀਰ ਸਿੰਘ ਰਾਣਾ ਆਦਿ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਾਰੀ ਚੇਤਨਾ ਮੰਚ ਟਾਂਡਾ ਵਲੋਂ ਭਾਰਤੀ ਸੈਨਾ ਦੇ ਸਨਮਾਨ 'ਚ ਯਾਤਰਾ ਕੱਢੀ ਅਗਲੀ ਖ਼ਬਰ ਆਬਕਾਰੀ ਵਿਭਾਗ ਨੇ ਛਾਪੇਮਾਰੀ ਦੌਰਾਨ 36 ਬੋਤਲਾਂ ਨਾਜਾਇਜ਼ ਸ਼ਰਾਬ ਕੀਤੀ ਬਰਾਮਦ
Ad Position 24