ਨਡਾਲਾ, 2 ਜੂਨ (ਰਘਬਿੰਦਰ ਸਿੰਘ)-ਕੌਮਾਂਤਰੀ ਪਾਵਰ ਲਿਫਟਰ ਤੇ ਕਾਂਗਰਸ ਯੂਥ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਘਈ ਨੇ ਨਡਾਲਾ ਕਾਲਜ ਦੀ ਗਰਾੳਾੂਡ ਵਿਚ ਖੇਡਦੇ ਕਿ੍ਕਟ ਖਿਡਾਰੀਆਂ ਨੂੰ ਹੋਰ ਉਤਸ਼ਾਹਿਤ ਕਰਦਿਆਂ, ਕਿ੍ਕਟ ਕਿੱਟਾਂ ਲਈ ਆਰਥਿਕ ਰਾਸ਼ੀ ਭੇਟ ਕੀਤੀ ਗਈ | ਰਾਸ਼ੀ ਭੇਟ ਕਰਦਿਆਂ ਪ੍ਰਦੀਪ ਘਈ ਨੇ ਆਖਿਆ ਕਿ ਅਜੋਕੇ ਸਮੇਂ ਦੀ ਨੌਜਵਾਨ ਪੀੜੀ ਵਲੋਂ ਖੇਡ ਗਤੀਵਿਧੀਆਂ ਵਿਚ ਭਾਗ ਲੈਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਖੇਡਾਂ ਖੇਡਣ ਨਾਲ ਜਿੱਥੇ ਸਰੀਰ ਫਿੱਟ ਰਹਿੰਦਾ ਹੈ ਉੱਥੇ ਇਹ ਨਸ਼ਿਆਂ ਵਰਗੀ ਭੈੜੀ ਅਲਾਮਤ ਤੋਂ ਵੀ ਬਚੇ ਰਹਿੰਦੇ ਹਨ | ਉਨ੍ਹਾਂ ਹੋਰਨਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੁੜਣ ਲਈ ਪ੍ਰੇਰਿਤ ਕਰਨ ਤਾਂ ਜੋ ਬੱਚਿਆਂ ਦਾ ਭਵਿੱਖ ਉੱਜਵਲ ਹੋ ਸਕੇ | ਪ੍ਰਦੀਪ ਘਈ ਨੇ ਆਖਿਆ ਕਿ ਉਹ ਅੱਗੇ ਤੋਂ ਵੀ ਨੌਜਵਾਨ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਰਹਿਣਗੇ |