27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਪੀਰ ਬਾਬਾ ਕਾਹਨੇ ਸ਼ਾਹ ਜੀ ਦਾ ਸੱਭਿਆਚਾਰਕ ਮੇਲਾ ਸ਼ਰਧਾ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 05-06-2025
ਸੁਭਾਨਪੁਰ, 4 ਜੂਨ (ਸਤਨਾਮ ਸਿੰਘ)-ਸਮੂਹ ਐਨ.ਆਰ.ਆਈ. ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਕਾਹਨੇ ਸ਼ਾਹ ਜੀ ਦਾ ਸਾਲਾਨਾ ਸਭਿਆਚਾਰਕ ਮੇਲਾ ਪਿੰਡ ਹਮੀਰਾ (ਕਪੂਰਥਲਾ) ਵਿਖੇ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਵਿਜੇ ਕੁਮਾਰ ਹਮੀਰਾ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਸੇਵਾਦਾਰ ਬਾਬਾ ਵਿਜੇ ਕੁਮਾਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਬਾਬਾ ਜੀ ਦੀ ਦਰਗਾਹ 'ਤੇ ਝੰਡੇ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ | ਮੇਲੇ 'ਚ ਮੁੱਖ ਮਹਿਮਾਨ ਵਜੋਂ ਸੁਖਪਾਲ ਸਿੰਘ ਖਹਿਰਾ ਐਮ. ਐਲ. ਏ. ਭੁਲੱਥ, ਮਨਜੀਤ ਮਾਨ ਸੂਬਾ ਪ੍ਰਧਾਨ, ਪ੍ਰੀਤ ਸੰਗੋਜਲਾ, ਅਮਨਦੀਪ ਨਾਹਰ ਐਸ.ਐਚ. ਓ. ਸੁਭਾਨਪੁਰ, ਲਖਵਿੰਦਰ ਸਿੰਘ ਹਮੀਰਾ, ਸੁਖਵਿੰਦਰ ਸੋਹੀ, ਜੋਗਿੰਦਰ ਸਿੰਘ ਜਾਤੀਕੇ, ਲਖਵਿੰਦਰ ਸਿੰਘ, ਰਾਕੇਸ਼ ਪੰਜ, ਚੇਅਰਮੈਨ ਤਜਿੰਦਰ ਭੰਡਾਰੀ, ਚੇਅਰਮੈਨ ਚਰਨਜੀਤ ਹੰਸ, ਸਾਬਕਾ ਡੀ. ਐਸ. ਪੀ. ਸੋਮਨਾਥ ਦਿਆਲਪੁਰ, ਮਨਜੀਤ ਸਿੰਘ ਡੋਗਰਾਂਵਾਲ, ਸਰਪੰਚ ਪਰਮਜੀਤ ਸਿੰਘ ਪੰਮਾ ਆਦਿ ਨੇ ਸ਼ਿਰਕਤ ਕੀਤੀ | ਉਪਰੰਤ ਸੱਭਿਆਚਾਰ ਸਟੇਜ ਤੋਂ ਪ੍ਰਸਿੱਧ ਗਾਇਕ ਗੁਰਬਖ਼ਸ਼ ਸ਼ੌਂਕੀ, ਗਾਇਕਾਂ ਮਣੀ ਗਿੱਲ, ਦਲਵਿੰਦਰ ਦਿਆਲਪੁਰੀ, ਨਿਸ਼ਾਨ ਉੱਚੇ ਵਾਲਾ, ਗਾਇਕ ਜੋੜੀ ਸ਼ਮੀ ਖਾਨ-ਕਿਰਨ ਰੰਧਾਵਾ, ਲਵਿਸ ਚੌਹਾਨ, ਸਰਬਜੀਤ ਸਹੋਤਾ, ਲਵੀ ਮਾਨ, ਰੋਜੀ ਮਾਨ, ਚੰਨੀ ਗਿੱਲ ਆਦਿ ਕਲਾਕਾਰਾਂ ਨੇ ਪਹੁੰਚ ਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕੀਤਾ ਤੇ ਲੋਕਾਂ ਨੂੰ ਆਪਣੇ ਗੀਤਾਂ ਰਾਹੀਂ ਨੱਚਣ ਲਈ ਮਜਬੂਰ ਕਰ ਦਿੱਤਾ | ਇਸ ਮੌਕੇ ਲੰਗਰ ਤੋਂ ਇਲਾਵਾ ਸੰਗਤਾਂ ਲਈ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ ਇਸ ਮੌਕੇ 'ੇ ਦੋਆਬਾ ਬਲੱਡ ਸੈਂਟਰ ਵਲੋਂ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ | ਜਿਸ 'ਚ ਵੱਡੀ ਗਿਣਤੀ ਨੌਜਵਾਨਾਂ ਨੇ ਖ਼ੂਨਦਾਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵਲੋਂ ਮੋਟਰਸਾਈਕਲ ਚੋਰ ਕਾਬੂ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਕੀਰਤਨ ਦਰਬਾਰ 7 ਨੂੰ
Ad Position 24