ਕੁੱਟਮਾਰ ਕਰਨ ਸਬੰਧੀ 4 ਖ਼ਿਲਾਫ਼ ਕੇਸ ਦਰਜ
ਫਗਵਾਡ਼ਾ, 26 ਨਵੰਬਰ (ਚਾਨਾ)-ਮੋਟਰ ਦੇ ਝਗਡ਼ੇ ਨੂੰ ਲੈ ਕੇ ਕੁੱਟਮਾਰ ਕਰਨ ਦੇ ਸਬੰਧ ’ਚ ਰਾਵਲਪਿੰਡੀ ਪੁਲਿਸ ਨੇ ਚਾਰ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਭੁਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਡੁਮੇਲੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਦਾ ਆਪਣੇ ਚਾਚਿਆਂ ਨਾਲ ਪਾਣੀ ਵਾਲੀ ਮੋਟਰ ਸਬੰਧੀ ਕੋਰਟ ’ਚ ਕੇਸ ਚੱਲਦਾ ਹੈ।
ਫਗਵਾਡ਼ਾ, 26 ਨਵੰਬਰ (ਚਾਨਾ)-ਮੋਟਰ ਦੇ ਝਗਡ਼ੇ ਨੂੰ ਲੈ ਕੇ ਕੁੱਟਮਾਰ ਕਰਨ ਦੇ ਸਬੰਧ ’ਚ ਰਾਵਲਪਿੰਡੀ ਪੁਲਿਸ ਨੇ ਚਾਰ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਭੁਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਡੁਮੇਲੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਦਾ ਆਪਣੇ ਚਾਚਿਆਂ ਨਾਲ ਪਾਣੀ ਵਾਲੀ ਮੋਟਰ ਸਬੰਧੀ ਕੋਰਟ ’ਚ ਕੇਸ ਚੱਲਦਾ ਹੈ। 21 ਨਵੰਬਰ ਨੂੰ ਉਹ ਆਪਣੇ ਪਿਤਾ ਬਲਵਿੰਦਰ ਸਿੰਘ ਨਾਲ ਖੇਤਾਂ ’ਚ ਮੋਟਰ ’ਤੇ ਪਹੁੰਚਾ ਤਾਂ ਮੋਟਰ ਨੂੰ ਚਲਾਉਣ ਸਬੰਧੀ ਉਨ੍ਹਾਂ ਨੇ ਝਗਡ਼ਾ ਕੀਤਾ ਤੇ ਸੱਟਾ ਮਾਰੀਆਂ। ਜਿਸ ਸਬੰਧ ’ਚ ਪੁਲਿਸ ਨੇ ਕਰਨਵੀਰ ਸਿੰਘ ਪੁੱਤਰ ਗੁਰਦੇਵ ਸਿੰਘ, ਗੁਰਦੇਵ ਸਿੰਘ ਪੁੱਤਰ ਹਰਭਜਨ ਸਿੰਘ, ਕੁਲਦੀਪ ਸਿੰਘ ਪੁੱਤਰ ਹਰਭਜਨ ਸਿੰਘ, ਅਰਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਵਾਸੀਆਨ ਡੁਮੇਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।