27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸੁਸਾਇਟੀ ਨੇ ਸਕੂਲ ਦੇ ਬਾਹਰ ਵਾਟਰ ਕੂਲਰ ਲਗਵਾਇਆ

Ad Position 21
No active advertisement
ਅਜੀਤ ਡੈਸਕ 05-06-2025
ਨਡਾਲਾ, 4 ਜੂਨ (ਰਘਬਿੰਦਰ ਸਿੰਘ)-ਆਪਣੇ ਸਮਾਜ ਸੇਵੀ ਕੰਮਾਂ ਨੂੰ ਅੱਗੇ ਤੋਰਦਿਆਂ ਨਡਾਲਾ ਦੀ ਵਾਹਿਗੁਰੂ ਤੇਰਾ ਹੀ ਤੇਰਾ ਸੁਸਾਇਟੀ ਨੇ ਨਡਾਲਾ ਦੇ ਸਰਕਾਰੀ ਸਕੂਲ ਦੇ ਬਾਹਰ ਰਾਹਗੀਰਾਂ ਤੇ ਸਵੇਰੇ - ਸ਼ਾਮ ਗਰਾਂਊਡ 'ਚ ਪ੍ਰੈਕਟਿਸ ਕਰਦੇ ਬੱਚਿਆਂ ਦੀ ਸਹੂਲਤ ਲਈ ਠੰਡੇ ਪਾਣੀ ਵਾਲਾ ਵਾਟਰ ਕੂਲਰ ਲਗਵਾਇਆ ਗਿਆ | ਇਸ ਮੌਕੇ ਸੁਸਾਇਟੀ ਦਾ ਧੰਨਵਾਦ ਕਰਦਿਆਂ ਕੋਚ ਨਵਜਿੰਦਰ ਸਿੰਘ ਬੱਗਾ ਨੇ ਆਖਿਆ ਕਿ ਪ੍ਰੈਕਟਿਸ ਕਰਦੇ ਬੱਚਿਆਂ ਨੂੰ ਪਾਣੀ ਪੀਣ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਇਸ ਵਾਟਰ ਕੂਲਰ ਲੱਗਣ ਨਾਲ ਉਨ੍ਹਾਂ ਨੂੰ ਕਾਫ਼ੀ ਸਹੂਲਤ ਮਿਲੇਗੀ | ਇਸ ਦੌਰਾਨ ਮੌਕੇ 'ਤੇ ਪੁੱਜੇ ਸਮਾਜ ਸੇਵੀ ਮਾਸਟਰ ਬਲਦੇਵ ਰਾਜ ਨੇ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਕ ਵਾਟਰ ਕੂਲਰ ਆਪਣੇ ਵਲੋਂ ਕਿਸੇ ਲੋੜਵੰਦ ਜਗਾ 'ਤੇ ਲਗਾਉਣ ਲਈ ਸੁਸਾਇਟੀ ਨੂੰ ਭੇਟ ਕਰਨਗੇ | ਇਸ ਮੌਕੇ ਜਸਵਿੰਦਰ ਸਿੰਘ ਟਹਿਣੀ ਯੂਐਸਏ, ਮਾਸਟਰ ਬਲਦੇਵ ਰਾਜ, ਗੁਰਪਿੰਦਰ ਸਿੰਘ ਸੋਨੰੂ, ਇੰਦਰਜੀਤ ਸਿੰਘ ਖੱਖ, ਹਰਪਾਲ ਸਿੰਘ ਘੁੰਮਣ, ਨਵਜਿੰਦਰ ਸਿੰਘ ਬੱਗਾ ਕੋਚ, ਸੁਖਵਿੰਦਰ ਸਿੰਘ ਭਿੰਡਰ, ਸੁੱਖਾ ਰਾਣਾ, ਮੋਨੂੰ ਨਡਾਲਾ, ਵਿੱਕੀ ਨਡਾਲਾ, ਮਨੂੰ ਨਡਾਲਾ, ਜੀਤਾ , ਨਵਦੀਪ ਸਿੰਘ ਐਂਡੀ, ਰਾਜ ਹੰਸ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੇਲ੍ਹ 'ਚ ਤਾਇਨਾਤ ਫਾਰਮਾਸਿਸਟ ਪਾਸੋਂ 2600 ਨਸ਼ੀਲੀਆਂ ਗੋਲੀਆਂ ਤੇ 200 ਕੈਪਸੂਲ ਬਰਾਮਦ ਅਗਲੀ ਖ਼ਬਰ ਮੋਟਰਸਾਈਕਲ ਰੇਹੜੀ ਵਲੋਂ ਟੱਕਰ ਮਾਰੇ ਜਾਣ ਕਾਰਨ ਇਕ ਵਿਅਕਤੀ ਜ਼ਖ਼ਮੀ
Ad Position 24